ਉਦਯੋਗਪਤੀ ਰਾਜਿੰਦਰ ਗੁਪਤਾ ਨੇ ਪੰਜਾਬੀ ਵਿੱਚ ਚੁੱਕੀ ਸਹੁੰ

ਚੰਡੀਗੜ, 6 ਨਵੰਬਰ 2025 : ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਵੀਰਵਾਰ ਨੂੰ ਸੰਸਦ ਭਵਨ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸਹੁੰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਵੱਲੋਂ ਚੁਕਾਈ ਗਈ।

ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਰਾਜਿੰਦਰ ਗੁਪਤਾ ਨੇ ਆਪਣੀ ਸਹੁੰ ਪੰਜਾਬੀ ਭਾਸ਼ਾ ਵਿੱਚ ਚੁੱਕੀ, ਜਿਸ ਨਾਲ ਸੰਸਦ ਦੇ ਮੰਡਪ ਵਿੱਚ ਪੰਜਾਬੀ ਦੀ ਮਿੱਠੀ ਬੋਲੀ ਗੂੰਜੀ। ਸਹੁੰ ਚੁੱਕਣ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਰਾਜਨੀਤਿਕ ਸਫ਼ਰ ਦੀ ਅਧਿਕਾਰਿਕ ਸ਼ੁਰੂਆਤ ਕੀਤੀ, ਜਿਸ ਤੇ ਸਾਰਿਆਂ ਵਲੋ ਉਨਾ ਨੂੰ ਮੁਬਾਰਕਬਾਦ ਵੀ ਦਿਤੀ ਗਈ ਹੈ।

Scroll to Top