ਪਟਿਆਲਾ 31 ਅਕਤੂਬਰ – ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਅਤੇ ਸ੍ਰੀਮਤੀ ਮਧੂ ਬਾਲਾ ਸਹਾਇਕ ਡਾਇਰੀ ਬ੍ਰਾਂਚ ਅੱਜ ਆਪਣੀ 58 ਸਾਲ ਦੀ ਉਮਰ ਪੁਰੀ ਕਰਨ ਤੇਂ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋ ਗਏ ਹਨ।ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਪਾਰਟੀ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਲਗਭਗ 32 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਹਨ।aੁਹਨਾਂ ਕਿਹਾ ਕਿ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੁੰ ਜਿਲੇ੍ਰ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ।aੁਹਨਾਂ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੋਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ।
ਡਿੳਟੀ ਦੋਰਾਨ ਜਿਥੇ ਉਹਨਾਂ ਇੱਕ ਚੰਗੇ ਪ੍ਰਸਾਸ਼ਨਕ ਅਧਿਕਾਰੀ ਵੱਜੋਂ ਕੰਮ ਕੀਤਾ।ਡਿਪਟੀ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਮਧੂਬਾਲਾ,ਜੋ ਕਿ ਡਾਇਰੀ ਬ੍ਰਾਂਚ ਦੇ ਸਹਾਇਕ ਵੱਜੋ ਰਿਟਾਇਰ ਹੋਏ ਹਨ।aੁਹਨਾਂ ਨੇ ਲਗਭਗ 29 ਸਾਲ ਅਪਣੀਆਂ ਸੇਵਾਂਵਾਂ ਦਿੱਤੀਆ ਹਨ।।aੁਹਨਾਂ ਬਹੁਤ ਇਮਾਨਦਾਰੀ ਅਤੇ ਅਣਥੱਕ ਮਿਹਨਤ ਨਾਲ ਅਪਣੀ ਡਿੳੈਟੀ ਕੀਤੀ।ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ ਭਾਸ਼ਣ ਵਿੱਚ ਜਿਥੇ ਸਾਰਿਆਂ ਨੂੰ ਰਿਟਾਇਰਮੈਂਟ ਮੋਕੇ ਵਧਾਈ ਦਿੱਤੀ, ਉਥੇ ਪ੍ਰਮਾਤਮਾ ਅੱਗੇ ਉਹਨਾਂ ਦੀ ਲੰਬੀ ਉਮਰ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ।ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ।ਇਸ ਮੋਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਵੀ ਹਾਜਰ ਸੀ।