ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਮਮਤਾ ਦਿਵਸ ਦੀ ਚੈਕਿੰਗ 

ਪਟਿਆਲਾ 29 ਅਕਤੂਬਰ – ਰਾਸ਼ਟਰੀ ਸਿਹਤ ਮਿਸ਼ਨ ਦੇ ਮੁੱਖ ਉਦੇਸ਼ ਜੱਚਾ ਬੱਚਾ ਮੌਤ ਦਰ ਨੁੰ ਘਟਾਉਣ ਲਈ ਸਿਹਤ ਵਿਭਾਗ ਵੱਲੋ ਹਰੇਕ ਬੁੱਧਵਾਰ ਸਿਹਤ ਕੇਂਦਰ/ਪਿੰਡ ਪੱਧਰ ਤੇ ਮਨਾਏ ਜਾਂਦੇ ਮਮਤਾ ਦਿਵਸ ਵਿੱਚ ਗਰਭਵਤੀ ਔਰਤਾਂ ਤੇ ਨਵ ਜੰਮਿਆਂ ਬੱਚਿਆਂ ਦਾ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਕੀਤਾ ਜਾਂਦਾ ਹੈ।

ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ.ਕੁਸ਼ਲਦੀਪ ਗਿੱਲ ਵੱਲੋਂ ਸੀ.ਐਚ.ਸੀ ਮਾਡਲ ਟਾਉਨ ਅਧੀਨ ਆਉਂਦੇ ਸਬ-ਸੇਂਟਰ ਬਡੂੰਗਰ ਅਤੇ ਪ੍ਰਤਾਪ ਨਗਰ ਵਿੱਚ ਮਨਾਏ ਜਾ ਰਹੇ ਮਮਤਾ ਦਿਵਸ ਦੀ ਚੈਕਿੰਗ ਕੀਤੀ।

ਜਿਲ੍ਹਾ ਟੀਕਾਕਰਣ ਅਫਸਰ ਡਾ.ਕੁਸ਼ਲਦੀਪ ਗਿੱਲ ਨੇ ਕਿਹਾ ਕਿ ਇਹਨਾਂ ਮਮਤਾ ਦਿਵਸ ਤੇਂ ਗਰਭਵੱਤੀ ਔਰਤਾਂ ਨੂੰ ਟੈਟਨਸ ਦੇ ਟੀਕੇ, ਖੂਨ ਵਧਾਉਣ ਲਈ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਂਦੀਆ ਹਨ।ਇਸੇ ਤਰ੍ਹਾਂ ਬੱਚਿਆਂ ਨੂੰ ਮਾਰੂ ਬਿਮਾਰੀਆਂ ਜਿਵੇਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਦਿਮਾਗੀ ਬੁਖਾਰ, ਖਸਰਾ, ਪੀਲੀਆ,ਨਿਮੋਨੀਆ ਅਤੇ ਟੈਟਨਸ ਤੋਂ ਬਚਾਅ ਸਬੰਧੀ ਟੀਕੇ ਲਗਾਏ ਜਾਂਦੇ ਹਨ

ਤੇ ਬੱਚਿਆਂ ਵਿੱਚ ਅੰਧਰਾਤੇ ਦੀ ਬਿਮਾਰੀ ਤੋਂ ਬਚਾਅ ਲਈ ਵਿਟਾਮਿਨ ਏ ਦਾ ਘੋਲ ਵੀ ਮੁਫ਼ਤ ਦਿੱਤਾ ਜਾਦਾ ਹੈ ਤਾਂ ਜੋ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਕੇ ਦਿੱਤੇ ਰਾਸ਼ਟਰੀ ਟੀਚੇ ਸਮੇਂ ਸਿਰ ਪੂਰੇ ਕੀਤੇ ਜਾ ਸਕਣ। ਡਾ.ਕੁਸ਼ਲਦੀਪ ਗਿੱਲ ਵੱਲੋਂ ਚੈਕਿੰਗ ਦੋਰਾਣ ਇਹਨਾਂ ਸੈਸ਼ਨਾ ਤੇ ਵਰਤੀ ਜਾ ਰਹੀ ਵੈਕਸੀਨ, ਟੀਕੇ ਲਾਉਣ ਲਈ ਵਰਤੀਆਂ ਜਾ ਰਹੀਆਂ ਸੁਈਆਂ ਸਰਿੰਜਾ ਅਤੇ ਵੈਕਸੀਨ ਦੇ ਕੋਲਡ ਚੈਨ ਸਟੇਟਸ ਦੇ ਨਾਲ ਨਾਲ ਟੀਕਾਕਰਨ ਰਜਿਸ਼ਟਰ ਵੀ ਚੈਕ ਕੀਤੇ।

Scroll to Top