ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ

ਪਟਿਆਲਾ, 29 ਅਕਤੂਬਰ 2025 : ਧਰਮ ਕੁਮਾਰ ਸਭਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਵੱਲੋਂ ਸਵਰਗੀ ਸ੍ਰੀ ਰਾਮ ਪ੍ਰਸਾਦ ਸੇਠ ਦੀ ਯਾਦ ਵਿੱਚ ਅਗਰਸੈਨ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਸੇਠ ਪਰਿਵਾਰ ਵੱਲੋਂ ਵੱਡੀ ਗਿਣਤੀ ਵਿੱਚ ਖੂਨ ਦਾਨ ਦਿੱਤਾ ਗਿਆ ਬਾਲ ਕ੍ਰਿਸ਼ਨ ਸਿੰਗਲਾ ਪ੍ਰਧਾਨ ਸਨਾਤਨ ਧਰਮ ਕੁਮਾਰ ਸਭਾ ਦੀ ਆਗਵਾਈ ਵਿੱਚ ਖੂਨ ਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ

ਸਰਕਾਰੀ ਰਜਿੰਦਰਾ ਬਲੱਡ ਬੈਂਕ ਪਟਿਆਲਾ ਅਤੇ ਵਰਧਮਾਨ ਬਲੱਡ ਬੈਂਕ ਦੀਆਂ ਟੀਮਾਂ ਨੇ 107 ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੋਂ ਖੂਨ ਪ੍ਰਾਪਤ ਕੀਤਾ ਨੌਜਵਾਨ ਪੀੜੀ ਨੂੰ ਪ੍ਰੇਰਣਾ ਦੇਣ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ 89ਵੀਂ ਵਾਰ ਖੂਨਦਾਨ ਦਿੱਤਾ। ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਨੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੋਸਲਾ ਅਫਜਾਈ ਕੀਤੀ

ਇਸ ਕੈਂਪ ਦੀ ਸਫਲਤਾ ਲਈ ਇੰਜ: ਸੰਚਿਤ ਬਾਂਸਲ, ਸੰਜੇ ਬਾਂਸਲ, ਗੁਲਾਬ ਰਾਏ ਗਰਗ, ਹਰਮਿੰਦਰ ਸਿੰਘ ਲਵਲੀ, ਦਿਲਪ੍ਰੀਤ ਸਿੰਘ ਬੈਨੀਪਾਲ, ਪ੍ਰਵੇਸ਼ ਰਾਏ ਮੰਗਲਾ, ਅਮਨਇੰਦਰ ਸਿੰਘ ਸੈਣੀ, ਮਨਜੀਤ ਸਿੰਘ ਪੂਰਬਾ, ਮੁਹੰਮਦ ਰਮਜਾਨ ਢਿੱਲੋਂ, ਵਿਕਾਸ ਗੋਇਲ, ਚਮਨ ਲਾਲ ਦੱਤ ਨੇ ਸਹਿਯੋਗ ਦਿੱਤਾ। ਆਤਮਾ ਰਾਮ ਕੁਮਾਰ ਸਭਾ ਸੂਕਲ ਦੀ ਪ੍ਰਿਸੀਪਲ ਮੈਡਮ ਡੋਲੀ ਦੀ ਟੀਮ ਨੇ ਖੂਨਦਾਨੀਆਂ ਦੀ ਰਜਿਸਟ੍ਰੇਸ਼ਨ, ਰਿਫਰੈਸਮੈਂਟ ਅਤੇ ਸਰਟੀਫਿਕੇਟ, ਮੋਮੈਂਟ, ਮੈਡਲ ਦੇਣ ਵਿੱਚ ਮਦਦ ਕੀਤੀ।

ਡਾ.ਰਾਕੇਸ਼ ਵਰਮੀ ਅਤੇ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ 18 ਸਾਲ ਤੋਂ 65 ਸਾਲ ਤੱਕ ਦਾ ਹਰ ਨੌਜਵਾਨ ਇਸਤਰੀ/ਪੁਰਸ਼ ਖੂਨਦਾਨ ਕਰ ਸਕਦਾ ਹੈ। ਉਸ ਦਾ ਵਜਨ 45 ਕਿਲੋ ਤੋਂ ਜਿਆਦਾ ਹੋਵੇ ਹੋਮਿਓਗਲੋਬਿਨ ਦੀ ਮਾਤਰਾ 12 ਗ੍ਰਾਮ ਤੋਂ ਜਿਆਦਾ ਹੋਵੇ ਖੂਨਦਾਨੀ ਸਾਕਾਰਤਮਕ ਸੋਚ ਵਾਲਾ ਤਨ,ਮਨ ਤੋਂ ਤੰਦਰੁਸਤ ਹੋਣਾ ਚਾਹੀਦਾ ਹੈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ/ਔਰਤਾਂ ਨੇ ਖੂਨ ਦਾਨ ਦਿੱਤਾ

Scroll to Top