ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕੀਤੀ ਵਾਪਸੀ

‌ਦਿੱਲੀ, 25 ਅਕਤੂਬਰ 2025 : ਏਅਰ ਇੰਡੀਆ ਦੀ ਇਕ ਫਲਾਈਟ ਨਾਲ ਅੱਜ ਦੀ ਪੰਛੀ ਅਚਾਨਕ ਟਕਰਾਉਣ ਦੇ ਕਾਰਨ ਉਸਨੂੰ ਤੁਰੰਤ ਸੁਰਖਿਆ ਦੇ ਲਿਹਾਜ ਨਾਲ ਵਾਪਸ ਉਤਾਰ ਲਿਆ ਗਿਆ। ਜਾਣਕਾਰੀ ਅਨੁਸਾਰ ਨਾਗਪੁਰ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI466 ਨੂੰ ਟੇਕਆਫ਼ ਹੋਣ ਦੇ ਬਾਅਦ ਤੁਰੰਤ ਹੀ ਇੱਕ ਪੰਛੀ ਨਾਲ ਟਕਰਾਉਣ ਕਾਰਨ ਨਾਗਪੁਰ ਹਵਾਈ ਅੱਡੇ ‘ਤੇ ਵਾਪਸ ਉਤਾਰਿਆ ਗਿਆ। ਜਹਾਜ਼ ਸੁਰੱਖਿਅਤ ਤਰੀਕੇ ਨਾਲ ਲੈਂਡ ਹੋ ਗਿਆ ਅਤੇ ਕਿਸੇ ਯਾਤਰੀ ਜਾਂ ਕ੍ਰੂ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਸ ਘਟਨਾ ਦੇ ਬਾਅਦ ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਯਾਤਰੀਆਂ ਲਈ ਭੋਜਨ, ਹੋਟਲ ਰਿਹਾਇਸ਼ ਅਤੇ ਰਿਫੰਡ ਜਾਂ ਅਗਲੀ ਉਡਾਣ ਦੀ ਸਹੂਲਤ ਉਪਲਬਧ ਕਰਵਾਈ। ਲੋਕਾਂ ਅੰਦਰ ਵੀ ਥੋੜਾ ਬਹੁਤ ਸਹਿਮ ਦੇਖਣ ਨੂੰ ‌ਮਿਲਿਆ।

Scroll to Top