ਕੋਟਕਪੁਰਾ, 22 ਅਕਤੂਬਰ 2025 : ਪੁਰਾਣੇ ਰੰਜਿਸ਼ ਕਾਰਨ ਅੱਜ ਸਵੇਰੇ ਇਕ ਨੌਜਵਾਨ ਉਪਰ ਗੋਲੀਬਾਰੀ ਹੋਈ। ਘਟਨਾ ਪਟਾਕਿਆਂ ਦੀ ਇੱਕ ਦੁਕਾਨ ਉਪਰ ਬੈਠੇ ਨੌਜਵਾਨ ਉਪਰ ਕੁੱਝ ਸ਼ੱਕੀ ਵਿਆਕਤੀਆਂ ਵਲੋਂ ਕੀਤੀ ਗਈ। ਗੋਲੀਬਾਰੀ ਵਿਚ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਵਿਆਕਤੀਆਂ ਨੂੰ ਕਾਬੂ ਕਰਨ ਅਤੇ ਸੁਰੱਖਿਆ ਦੀ ਪ੍ਰਬੰਧਕੀ ਲਈ ਮੌਕੇ ‘ਤੇ ਤਫ਼ਤੀਸ਼ ਜਾਰੀ ਹੈ।
ਇਸ ਘਟਨਾ ਨੇ ਕੋਟਕਪੁਰਾ ਵਿੱਚ ਲੋਕਾਂ ਵਿਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਸ ਨੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਕੋਈ ਵੀ ਅਜਿਹੀ ਘਟਨਾ ਹੋਵੇ ਤਾਂ ਤੁਰੰਤ ਪੁਲਸ ਨਾਲ ਸੰਪਰਕ ਕੀਤਾ ਜਾਵੇ।
ਦਸ ਦਈਏ ਕਿ ਪੀੜਤ ਦੇ ਭਰਾ ਲਲਿਤ ਅਨੁਸਾਰ ਇਹ ਘਟਨਾ ਇੱਕ ਦਿਨ ਪਹਿਲਾਂ ਉਸੇ ਸਟਾਲ ’ਤੇ ਹੋਏ ਝਗੜੇ ਦੇ ਨਤੀਜੇ ਵਜੋਂ ਵਾਪਰੀ ਹੈ। ਜਿਸਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ।