ਹਰਿਆਣਾ ਅਤੇ ਪੰਜਾਬ ਦੀ ਹਵਾ ਹੋਈ ਜਹਿਰੀਲੀ

ਚੰਡੀਗੜ, 21 ਅਕਤੂਬਰ 2025 : ਦਿਵਾਲੀ ਦੇ ਮੌਕੇ ਚਲੇ ਪਟਾਕਿਆਂ ਅਤੇ ਪਰਾਲੀ ਨੂੰ ਅਗ ਲਗਾਉਣ ਤੋ ਬਾਅਦ ਹੁਣ ਹਰਿਆਣਾ ਅਤੇ ਪੰਜਾਬਦੀ ਹਵਾ ਜਹਿਰੀਲੀ ਹੋਈ ਪਈ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਹਵਾ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸੂਚਨਾ ਜਾਰੀ ਹੋਈ ਹੈ।

ਦਸ ਦਈਏ ਕਿ ਪੰਜਾਬ ਤੇ ਹਰਿਆਣਾ ਦੀ ਆਬੋ ਹਵਾ ‘ਜ਼ਹਿਰੀਲੀ’ ਹੋ ਗਈ ਹੈ। ਲੰਘੀ ਰਾਤ ਚੱਲੇ ਪਟਾਕਿਆਂ ਕਰਕੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ।

ਪੰਜਾਬ ਵਿੱਚ ਲੋਕ ਭਾਵੇਂ ਅੱਜ ਦੀਵਾਲੀ ਮਨਾਉਣਗੇ, ਪਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਰਹਿਣ ਕਰਕੇ ਸੂਬੇ ਦੇ ਕੁਝ ਹਿੱਸਿਆਂ ਵਿੱਚ ਧੂੰਏ ਦਾ ਗੁਬਾਰ ਚੜ੍ਹਿਆ ਹੋਇਆ ਹੈ। ਕਪੂਰਥਲਾ ਵਿੱਚ ਸਵੇਰੇ 7 ਵਜੇ ਦੇ ਕਰੀਬ ਹਵਾ ਗੁਣਵੱਤਾ ਇੰਡੈਕਸ 500 ਦੇ ਕਰੀਬ ਦਰਜ ਕੀਤਾ ਗਿਆ।

ਪੰਜਾਬ ਵਿੱਚ ਸਵੇਰੇ 8 ਵਜੇ ਅੰਮ੍ਰਿਤਸਰ ਵਿੱਚ AQI 212 ਇਸੇ ਤਰ੍ਹਾਂ ਹੋਰ ਥਾਵਾ ਉਪਰ ਦਰਜ ਕੀਤਾ ਗਿਆ ਹੈ, ਜਿਸ ਵਿਚ ਹਵਾਦੀ ਕੁਆਲਿਟੀ ਮਾੜੀ ਹੈ।

Scroll to Top