ਗਰੀਬ ਰਥ ਟ੍ਰੇਨ ਦੀ ਬੋਗੀ ਨੂੰ ਲੱਗੀ ਅਚਾਨਕ ਅੱਗ, ਪਾਇਆ ਕਾਬੂ

ਅੰਮ੍ਰਿਤਸਰ, 18 ਅਕਤੂਬਰ : ਅੱਜ ਤੜਕੇ ਇਕ ਟਰੇਨ ਦੀ ਬੋਗੀ ਨੂੰ ਅੱਗ ਲਗਣ ਕਾਰਨ ਅਚਾਨਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਿਸ ਕਾਰਨ ਮੌਕੇ ਉਪਰ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਉਪਰਕਾਬੂ ਪਾਇਆ।

ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈੱਸ (ਟ੍ਰੇਨ ਨੰਬਰ 12204) ਦੀ ਇੱਕ ਬੋਗੀ ਵਿੱਚ ਅੱਗ ਲੱਗ ਗਈ। ਇਹ ਘਟਨਾ ਪੰਜਾਬ ਦੇ ਸਿਰਹਿੰਦ ਜੰਕਸ਼ਨ ‘ਤੇ ਵਾਪਰੀ।
ਜਦੋਂ ਅੱਗ ਦਾ ਅਲਾਰਮ ਵੱਜਿਆ, ਤਾਂ ਯਾਤਰੀਆਂ ਨੂੰ ਤੁਰੰਤ ਹੋਰ ਬੋਗੀਆਂ ਵਿੱਚ ਸੁਰੱਖਿਅਤ ਤੌਰ ‘ਤੇ ਸ਼ਿਫਟ ਕੀਤਾ ਗਿਆ। ਰੇਲਵੇ ਅਧਿਕਾਰੀਆਂ ਮੁਤਾਬਕ, ਸਥਿਤੀ ਤੇਜ਼ੀ ਨਾਲ ਕਾਬੂ ਵਿੱਚ ਲਿਆਂਦੀ ਗਈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਉੱਤਰੀ ਰੇਲਵੇ (Northern Railway) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜਿਵੇਂ ਹੀ ਅੱਗ ਦਾ ਪਤਾ ਲੱਗਾ, ਸੰਬੰਧਿਤ ਬੋਗੀ ਨੂੰ ਟ੍ਰੇਨ ਤੋਂ ਅਲੱਗ ਕਰ ਦਿੱਤਾ ਗਿਆ। ਅਧਿਕਾਰੀਆਂ ਵਲੋ ਤੁਰੰਤ ਅੱਗ ਬੁਝਾਉਣ ਵਾਲੇ ਸੰਦਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

Scroll to Top