ਹੜ ਪੀੜਤਾਂ ਨੂੰ ਪੰਜਾਬ ਸਰਕਾਰ ਨੇ ਵੰਡੇ ਚੈਕ

ਚੰਡੀਗੜ, 13 ਅਕਤੂਬਰ : ਪੰਜਾਬ ਅੰਦਰ ਪਿਛਲੇ ਦਿਨੀ ਆਏ ਹੜਾਂ ਕਾਰਨ ਜਿਥੇ ਭਾਰੀ ਬਰਬਾਦੀ ਹੋਈ ਸੀ, ਉਸਦੇ ਤਹਿਤ ਹੁਣ ਸਰਕਾਰ ਵਲੋ ਲੋਕਾਂ ਦੀ ਸਾਰ ਵੀ ਲਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨੁਕਸਾਨੀਆਂ ਗਈਆਂ ਫਸਲਾਂ ਲਈ ਅੱਜ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈੱਕ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਅੱਜ ਸਰਕਾਰ ਵੱਲੋਂ ਮਾਝੇ ਦੇ ਅਜਨਾਲਾ ਹਲਕੇ ਤੋਂ ਲੋਕਾਂ ਦੀ ਮਦਦ ਦੀ ਸੁਰੂਆਤ ਕੀਤਾ ਗਿਆ ਹੈ। ਇੱਥੇ 52 ਪਿੰਡਾਂ ਦੇ ਲੋਕਾਂ ਨੂੰ ਪੰਜ ਕਰੋੜ 70 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ ਹੈ, ਜਿਸ ਵਿੱਚ ਘਰਾਂ, ਫਸਲਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸ਼ਾਮਿਲ ਹੈ।

ਇੱਥੇ ਭਲਾ ਪਿੰਡ ਨੇੜੇ ਸ਼ੂਗਰ ਮਿਲ ਵਿੱਚ ਕੀਤੇ ਗਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਨਾਲਾ ਹਲਕੇ ਦੇ ਲਗਪਗ 52 ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜੇ ਦੇ ਚੈੱਕ ਸੌਂਪੇ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੁਕਸਾਨੀਆਂ ਗਈਆਂ ਫਸਲਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈੱਕ ਦਿੱਤੇ ਗਏ ਹਨ।

ਇਹ ਮੁਆਵਜ਼ਾ ਰਾਸ਼ੀ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਤਬਦੀਲ ਕਰ ਦਿੱਤੀ ਗਈ ਹੈ ਅਤੇ ਵਧੇਰੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਇਹ ਮੁਆਵਜ਼ਾ ਰਕਮ ਮਿਲੀ ਗਈ ਹੈ। ਮੁਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਪੂਰੀ ਸਾਰ ਲਈ ਜਾ ਰਹੀ ਹੈ ਤੇ ਬਣਦਾ ਮੁਆਵਜਾ ਦਿਤਾ ਜਾ ਰਿਹਾ ਹੈ।

Scroll to Top