ਅੰਮ੍ਰਿਤਸਰ — ਦਿਹਾਤੀ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਆਰੋਪੀ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਰਵਿੰਦਰ ਉਰਫ਼ ਰਵੀ ਨਾਲ ਸਬੰਧਿਤ ਹੈ, ਜਿਸਨੂੰ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੌਰਾਨ ਵੀ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।
ਰਵਿੰਦਰ ਦੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ। ਪੁਲਿਸ ਨੇ ਘਰਿੰਡਾ ਖੇਤਰ ਵਿੱਚ ਜਾਲ ਵਿਛਾ ਕੇ ਉਸਨੂੰ ਫੜ ਲਿਆ।
ਮੁਲਜ਼ਮ ਤੋਂ ਇੱਕ ਗੈਰ-ਰਜਿਸਟਰਡ ਮੋਟਰਸਾਈਕਲ ਵੀ ਬਰਾਮਦ ਹੋਈ ਹੈ। ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਚਾਰ ਹੈਂਡ ਗ੍ਰਨੇਡ ਪੁਲਿਸ ਹਵਾਲੇ ਕੀਤੇ ਗਏ ਹਨ। ਪੁਲਸ ਵਲੋ ਹੋਰ ਡੂੰਘਾਈ ਨਾਲ ਇਸ ਮਾਮਲੇ ਵਿਚ ਜਾਂਚਕੀਤੀ ਜਾ ਰਹੀ ਹੈ।