ਨਵੀਂ ਦਿੱਲੀ, 6 ਅਕਤੂਬਰ : ਸੁਪਰੀਮ ਕੋਰਟ ਵਿੱਚ ਅੱਜ ਇਕ ਚੌਕਾਉਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਵਿਅਕਤੀ ਨੇ ਵਕੀਲਾਂ ਵਾਲੀ ਪੁਸ਼ਾਕ ਪਾ ਕੇ ਅਚਾਨਕ ਚੀਫ਼ ਜਸਟਿਸ ਆਫ਼ ਇੰਡੀਆ ਬੀਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ।
ਕੋਰਟ ਅੰਦਰ ਤੁਰੰਤ ਹਰਕਤ ਵਿੱਚ ਆਏ ਸੁਰੱਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ, ਜਿਸ ਕਾਰਨ ਵੱਡੀ ਗੜਬੜ ਤੋਂ ਬਚਾਅ ਹੋ ਗਿਆ।
ਬਾਹਰ ਲਿਜਾਣ ਦੌਰਾਨ ਉਹ ਵਿਅਕਤੀ ਉੱਚੀ ਆਵਾਜ਼ ਵਿੱਚ ਨਾਅਰਾ ਲਾਉਂਦਾ ਸੁਣਿਆ ਗਿਆ — “ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ।”
ਇਹ ਸਾਰਾ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਸੀਜੇਆਈ ਦੀ ਅਗਵਾਈ ਵਾਲਾ ਬੈਂਚ ਵਕੀਲਾਂ ਵੱਲੋਂ ਕੇਸਾਂ ਦੀ ਪੇਸ਼ੀ ਸਬੰਧੀ ਮਾਮਲਿਆਂ ਦੀ ਸੁਣਵਾਈ ਕਰ ਰਿਹਾ ਸੀ।
ਹੰਗਾਮੇ ਬਾਵਜੂਦ ਚੀਫ਼ ਜਸਟਿਸ ਗਵਈ ਪੂਰੀ ਤਰ੍ਹਾਂ ਸ਼ਾਂਤ ਰਹੇ ਅਤੇ ਅਦਾਲਤੀ ਕਾਰਵਾਈ ਰੋਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਵਕੀਲਾਂ ਨੂੰ ਸੰਬੋਧਨ ਕਰਦੇ ਕਿਹਾ,
“ਅਜਿਹੀਆਂ ਘਟਨਾਵਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ, ਤੁਸੀਂ ਆਪਣੀ ਦਲੀਲ ਜਾਰੀ ਰੱਖੋ।”