ਪਟਿਆਲਾ, 4 ਅਕਤੂਬਰ 2025 : ਅਧਿਆਪਕ ਗੁਰਦੇਵ ਸਿੰਘ ਸਨੌਰ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ। ਜਿਲਾ ਪਟਿਆਲਾ ਦੇ ਸਿੱਖਿਆ ਬਲਾਕ ਭੁਨਰਹੇੜੀ- 2 ਦੀ ਮਾਣਮੱਤੀ ਸ਼ਖਸੀਅਤ, ਕਰਮਸ਼ੀਲ ਤੇ ਅਣਥੱਕ ਅਧਿਆਪਕ ਗੁਰਦੇਵ ਸਿੰਘ ਨੂੰ ਸਟੇਟ ਐਵਾਰਡ ਲਈ ਚੁਣੇ ਜਾਣ ਤੇ ਪਟਿਆਲਾ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਤੇ ਅਧਿਆਪਕ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਗੁਰਦੇਵ ਸਿੰਘ ਈਟੀਟੀ ਅਧਿਆਪਕ ਦਾ ਜਨਮ 13 ਮਈ 1976 ਨੂੰ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿੱਚ ਪਿਤਾ ਜੀਤ ਸਿੰਘ ਅਤੇ ਮਾਤਾ ਜੋਗਿੰਦਰ ਕੌਰ ਦੇ ਗ੍ਰਹਿ ਵਿੱਚ ਹੋਇਆ। ਉਹਨਾਂ ਵਿੱਚ ਪੜ੍ਹਨ ਦੀ ਲਗਨ ਨਾਲ ਉਨ੍ਹਾਂ ਬੀਏ ਬੀਐੱਡ ਤੇ ਐਮਏ ਕੀਤੀ।
ਅਧਿਆਪਨ ਦੇ ਕਿੱਤੇ ਵਿੱਚ 27 ਦਸੰਬਰ 2021 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੰਗਰੋਲੀ ਬਲਾਕ ਭੁੱਨਰਹੇੜੀ ਵਿਖੇ ਜੁਆਇਨ ਕੀਤਾ। ਇਸ ਸਕੂਲ ਵਿੱਚ ਮਿਹਨਤ ਕਰਕੇ ਸਕੂਲ ਦਾ ਸੁੰਦਰੀਕਰਨ ਕੀਤਾ ਅਤੇ ਵਿਦਿਅਕ ਪ੍ਰਾਪਤੀਆਂ ਵੀ ਹਾਸਲ ਕੀਤੀਆਂ ।ਇਸ ਤੋਂ ਬਾਅਦ ਜਨਵਰੀ 2007 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਨਾਹੇੜੀ ਵਿਖੇ ਬਦਲੀ ਉਪਰੰਤ ਜੁਆਇਨ ਕੀਤਾ।
ਇਸ ਸਕੂਲ ਦੀ ਵੀ ਬਿਲਡਿੰਗ ਅਤੇ ਵਿਦਿਅਕ ਪੱਖ ਨੂੰ ਉਚਾਈਆਂ ਤੇ ਪਹੁੰਚਾਇਆ ।ਮਈ 2021 ਵਿੱਚ ਆਪਣੇ ਗ੍ਰਹਿ ਸਕੂਲ ਸਨੌਰ ਵਿਖੇ ਬਦਲੀ ਉਪਰੰਤ ਹਾਜ਼ਰ ਹੋਣ ਉਪਰੰਤ ਦਿਨ ਰਾਤ ਮਿਹਨਤ ਕਰਕੇ ਸਮਾਜ ਸੇਵੀ, ਦਾਨੀ ਸੱਜਣਾਂ ਅਤੇ ਵਿਭਾਗ ਦੁਆਰਾ ਪ੍ਰਾਪਤ ਵਿੱਤੀ ਇਮਦਾਦ ਨਾਲ ਸਕੂਲ ਦੀ ਕਾਇਆ ਕਲਪ ਕਰ ਦਿੱਤੀ ਤੇ ਸਕੂਲ ਨੂੰ ਅਤਿ ਦਰਜੇ ਦਾ ਦੇਖਣ ਯੋਗ ਤੇ ਸੁੰਦਰੀਕਰਨ ਕੀਤਾ।
ਪ੍ਰਮੋਸ਼ਨ ਛੱਡ ਕਰਵਾਈ ਬਚਿਆਂ ਨੂੰ ਮਿਹਨਤ
ਸੰਨ 2021 ਤੋਂ ਲੈ ਕੇ ਅੱਜ ਤੱਕ ਸਟੇਟ ਪੱਧਰ ਤੇ ਬੱਚਿਆਂ ਨੂੰ ਲਗਾਤਾਰ ਮਿਹਨਤਾਂ ਅਤੇ ਅਣਥੱਕ ਯਤਨਾਂ ਨਾਲ ਅਥਲੈਟਿਕ ਅਤੇ ਯੋਗਾ ਈਵੈਂਟ ਵਿੱਚ ਪੁਜੀਸ਼ਨਾ ਪ੍ਰਾਪਤ ਕਰਦੇ ਆ ਰਹੇ ਹਨ ਸੋ ਕਿ ਮਿਸ਼ਾਲ ਹੈ।ਬੱਚਿਆਂ ਨੂੰ ਨਵੋਦਿਆ ਵਿੱਚ ਦਾਖਲੇ ਅਤੇ ਸੁੰਦਰ ਲਿਖਾਈ ਵਿੱਚ ਵੀ ਸਟੇਟ ਪੱਧਰ ਤੇ ਬੱਚਿਆਂ ਦੀਆਂ ਪ੍ਰਾਪਤੀਆਂ ਹੋਈਆਂ ਹਨ ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਗੁਰਦੇਵ ਸਿੰਘ ਨੇ ਮਾਸਟਰ ਕੇਡਰ ਅਤੇ ਪ੍ਰਾਇਮਰੀ ਪੱਧਰ ਦੀਆਂ ਪ੍ਰਮੋਸ਼ਨਾਂ ਨੂੰ ਛੱਡ ਕੇ ਸਿਰਫ ਪ੍ਰਾਇਮਰੀ ਵਿੰਗ ਵਿੱਚ ਹੀ ਬੱਚਿਆਂ ਨੂੰ ਲਗਨ ਅਤੇ ਮਿਹਨਤਾਂ ਨਾਲ ਪੜਾਉਣ ਲਈ ਹੀ ਕੰਮ ਕਰਨ ਦੀ ਭਾਵਨਾ ਬਣਾਈ ਹੈ। ਅੱਜ ਕੱਲ ਬਲਾਕ ਭੁੱਨਰਹੇੜੀ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਸਨੌਰ (ਲੜਕੇ) ਵਿਖੇ ਸੇਵਾ ਨਿਭਾ ਰਹੇ ਹਨ। ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਲਈ ਚੁਣੇ ਜਾਣ ਤੇ ਪੂਰੇ ਪਟਿਆਲੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ।