ਦਿੱਲੀ, 22 ਸਤੰਬਰ : ਪਾਕਿਸਤਾਨ ਵਿਚ ਹਵਾਈ ਸੈਨਾ ਵਲੋ ਬੀਤੇ ਦਿਨੀ ਆਪਣੇ ਹੀ ਦੇਸ਼ ਅੰਦਰ ਏਅਰ ਸਟ੍ਰਾਈਕ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਸੋਮਵਾਰ ਵੱਡੇ ਤੜਕੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ’ਤੇ ਕੀਤੇ ਗਏ ਹਵਾਈ ਹਮਲੇ ਵਿਚ ਬਾਅਦ ਘੱਟੋ-ਘੱਟ 30 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।
ਇਹ ਦਾਅਵਾ ਉੱਚ ਮਿਆਰੀ ਸੂਤਰਾਂ ਨੇ ਕੀਤਾ ਹੈ।
ਹਮਲੇ ਸਵੇਰੇ 2 ਵਜੇ ਦੇ ਕਰੀਬ ਸ਼ੁਰੂ ਹੋਏ, ਜਦੋਂ JF-17 ਲੜਾਕੂ ਜਹਾਜ਼ਾਂ ਨੇ ਦੂਰ-ਦੁਰਾਡੇ ਬਸਤੀ ’ਤੇ ਘੱਟੋ-ਘੱਟ ਅੱਠ ਚੀਨੀ ਮੂਲ ਦੇ LS-6 ਬੰਬ ਸੁੱਟੇ। ਚਸ਼ਮਦੀਦਾਂ ਨੇ ਵੱਡੀ ਤਬਾਹੀ ਦਾ ਦਾਅਵਾ ਕੀਤਾ ਹੈ। ਮਲਬੇ ਨਾਲ ਭਰੀਆਂ ਗਲੀਆਂ ਵਿੱਚ ਲਾਸ਼ਾਂ ਪਈਆਂ ਸਨ ਅਤੇ ਬਚੇ ਹੋਏ ਲੋਕ ਨੰਗੇ ਹੱਥਾਂ ਨਾਲ ਢਹਿ-ਢੇਰੀ ਹੋਏ ਘਰਾਂ ਵਿੱਚੋਂ ਖੁਦਾਈ ਕਰ ਰਹੇ ਸਨ।
ਇਕ ਸੂਤਰ ਨੇ ਕਤਲੇਆਮ ਦਾ ਬਿਓਰਾ ਦਿੰਦਿਆਂ ਕਿਹਾ, ‘‘ਪੂਰੇ ਪਰਿਵਾਰ ਸਫਾਇਆ ਹੋ ਗਏ ਹਨ। ਜ਼ਿਆਦਾਤਰ ਪੀੜਤ ਔਰਤਾਂ ਅਤੇ ਬੱਚੇ ਹਨ ਜਿਨ੍ਹਾਂ ਕੋਲ ਬਚਣ ਦਾ ਕੋਈ ਮੌਕਾ ਨਹੀਂ ਸੀ, ਜੋਕਿ ਪੂਰੀ ਤਰ੍ਹਾ ਚਰਚਾ ਦਾ ਵਿਸ਼ਾ ਬਣੀ ਪਈ ਹੈ।