ਪਟਿਆਲਾ, 22 ਸਤੰਬਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਸ. ਹਰਮੇਲ ਸਿੰਘ ਟੌਹੜਾ ਦਾ ਬੀਤੇ ਦਿਨੀ ਸ਼ਾਮ ਸਮੇ ਦੇਹਾਂਤ ਹੋ ਗਿਆ ਹੈ।
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਸਨ। ਹਰਮੇਲ ਸਿੰਘ ਟੌਹੜਾ ਦਾ ਜਨਮ 9 ਅਗਸਤ 1948 ਨੂੰ ਉਨਾ ਦੇ ਜੱਦੀ ਪਿੰਡ ਥੂਹੀ ਵਿਖੇ ਹੋਇਆ ਸੀ ਅਤੇ ਉਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁਤਰੀ ਬੀਬੀ ਕੁਲਦੀਪ ਕੌਰ ਟੌਹੜਾ ਨਾਲ ਵਿਆਹੇ ਗਏ ਸਨ।
ਉਨਾ ਦੇ ਦੋ ਸਪੁੱਤਰ ਹਰਿੰਦਰ ਪਾਲ ਸਿੰਘ ਟੌਹੜਾ ਅਤੇ ਕੰਵਰ ਟੌਹੜਾ ਇਸ ਸਮੇ ਪੰਜਾਬ ਦੇ ਰਾਜਸੀ ਖੇਤਰ ਵਿਚ ਆਪਣੀ ਸੇਵਾ ਕਰ ਰਹੇ ਹਨ। ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਅੰਤਿਮ ਸੰਸਕਾਰ ਉਨਾ ਦੇ ਜੱਦੀ ਪਿੰਡ ਟੌਹੜਾ ਵਿਖੇ 23 ਸਤੰਬਰ 2025 ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਉਨਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਵੀ ਉਨਾ ਦੇ ਪੱਦੀ ਪਿੰਡ ਟੌਹੜਾ ਵਿਖੇ ਹੀ ਹੋਣਗੇ। ਇਸ ਮੌਕੇ ਪੰਜਾਬ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੇ ਟੌਹੜਾ ਪਰਿਵਾਰ ਨਾਲ ਦੁੱਖ ਦੇ ਪ੍ਰਗਟਾਵੇ ਕੀਤੇ ਹਨ।