ਰਾਜਪੁਰਾ/ਪਟਿਆਲਾ 20 ਸਤੰਬਰ – ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸੰਤ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦੇ ਦੀਵਾਨਾਂ ਵਿੱਚ ਰਾਜਪੁਰਾ ਅਨਾਜ਼ ਮੰਡੀ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਨਰਦੀਪ ਸਿੰਘ ਪੰਜੌਲਾ ਅਤੇ ਨਾਰੰਗ ਸਿੰਘ ਨੇ ਖੂਨਦਾਨ ਕਰਕੇ ਕੀਤਾ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇੰਸਪੈਕਟਰ ਰਕੇਸ਼ ਸਿੰਘ ਪੰਜਾਬ ਪੁਲਿਸ ਨੇ ਸਿਰਕਤ ਕੀਤੀ।ਖੂਨਦਾਨ ਕੈਂਪ 30 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਇੰਸਪੈਕਟਰ ਰਕੇਸ਼ ਸਿੰਘ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਦੇ ਕਾਰਜ ਸਲਾਘਾਯੋਗ ਹਨ।ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।
ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਗਰਮੀ ਦੇ ਕਾਰਨ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ,ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਕਰਨ ਚੌਧਰੀ ਸਬ-ਇੰਸਪੈਕਟਰ,ਕਰਨਦੀਪ ਸਿੰਘ ਸਬ-ਇੰਸਪੈਕਟਰ,ਹਰਪ੍ਰੀਤ ਕੌਰ ਸਬ-ਇੰਸਪੈਕਟਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਤਰਨਵੀਰ ਸਿੰਘ ਮਨੀ,ਸੁਖਵਿੰਦਰ ਸਿੰਘ ਬਰਨਾਲਾ,ਚਰਨਜੀਤ ਸਿੰਘ,ਡਾ.ਪਰਮਜੀਤ ਸਿੰਘ,ਕਰਨਵੀਰ ਸਿੰਘ ਰਾਣਾ,ਹੈਪੀ ਸੁਖੀਜਾ,ਮੈਡਮ ਰਮਨਦੀਪ ਕੌਰ,ਸੁੱਖੀ,ਅਤੇ ਸਿਵਮ ਟੈਟ ਹਾਊਸ ਨੇ ਵਿਸ਼ੇਸ਼ ਸਹਿਯੋਗ ਦਿੱਤਾ।