ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁੜ ਸ਼ੁਰੂ

ਚੰਡੀਗੜ, 12 ਸਤੰਬਰ : ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਹੁਣ ਜੰਮੂ-ਕਸ਼ਮੀਰ ਵਿੱਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 19 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਐਤਵਾਰ ਤੋਂ ਮੁੜ ਸ਼ੁਰੂ ਹੋਵੇਗੀ। ਦਰਅਸਲ ਇਹ ਯਾਤਰਾ 26 ਅਗਸਤ ਨੂੰ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਅਤੇ 20 ਲੋਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ।

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਦੱਸਿਆ ਕਿ “ਜੈ ਮਾਤਾ ਦੀ! ਵੈਸ਼ਨੋ ਦੇਵੀ ਯਾਤਰਾ 14 ਸਤੰਬਰ (ਐਤਵਾਰ) ਤੋਂ ਮੁੜ ਸ਼ੁਰੂ ਹੋਵੇਗੀ। ਵੇਰਵਿਆਂ ਅਤੇ ਬੁਕਿੰਗਾਂ ਲਈ ਕਿਰਪਾ ਕਰਕੇ www.maavaishnodevi.org ’ਤੇ ਜਾਓ। ਮੌਸਮ ਦੀ ਖਰਾਬੀ ਅਤੇ ਧਾਰਮਿਕ ਸਥਾਨ ਵੱਲ ਜਾਣ ਵਾਲੇ ਰਸਤੇ ਦੀ ਜ਼ਰੂਰੀ ਦੇਖਭਾਲ ਦੇ ਕਾਰਨ ਅਸਥਾਈ ਤੌਰ ’ਤੇ ਮੁਅੱਤਲੀ ਜ਼ਰੂਰੀ ਸੀ। ਯਾਤਰਾ ਨਿਰਧਾਰਤ ਸਮੇਂ ਅਨੁਸਾਰ ਮੁੜ ਸ਼ੁਰੂ ਹੋਵੇਗੀ, ਬਸ਼ਰਤੇ ਮੌਸਮ ਅਨੁਕੂਲ ਰਹੇ।

Scroll to Top