ਦਿਲੀ, 5 ਸਤੰਬਰ : ਇਕ ਪਾਸੇ ਜਿਥੇ ਭਾਰਤ ਉਪਰ ਅਮਰੀਕਾ ਵਲੋ ਟੈਰਿਫ ਤੇ ਹੋਰ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਉਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਤੇ ਚੀਨ ਜਿਹੇ ‘ਮਜ਼ਬੂਤ ਅਰਥਚਾਰਿਆਂ’ ਦੇ ਆਗੂਆਂ ’ਤੇ ਬਸਤੀਵਾਦੀ ਕਾਲ ਦੀਆਂ ਦਬਾਅ ਦੀਆਂ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਲਈ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਕਰਾਰੇ
ਹੱਥੀਂ ਲੈਂਦਿਆਂ ਕਿਹਾ ਕਿ ‘ਭਾਈਵਾਲਾਂ’ ਨਾਲ ਨਜਿੱਠਣ ਦਾ ਇਹ ਢੰਗ ਠੀਕ ਨਹੀਂ ਹੈ। ਚੀਨ ਦੀ ਵਿਜੈ ਦਿਵਸ ਪਰੇਡ ’ਚ ਸ਼ਾਮਲ ਹੋਣ ਆਏ ਪੂਤਿਨ ਨੇ ਬੀਤੇ ਦਿਨ ਇੱਥੇ ਮੀਡੀਆ ਨੂੰ ਕਿਹਾ ਕਿ ਭਾਰਤ ਤੇ ਚੀਨ ਜਿਹੇ ‘ਸ਼ਕਤੀਸ਼ਾਲੀ ਅਰਥਚਾਰਿਆਂ’ ਤੇ ਉਨ੍ਹਾਂ ਦੀ ਸੰਘਣੀ ਅਬਾਦੀ ਦਰਮਿਆਨ ਉਨ੍ਹਾਂ ਦੇ ਆਪਣੇ ਘਰੇਲੂ ਰਾਜਨੀਤਕ ਤੰਤਰ ਤੇ ਕਾਨੂੰਨ ਹਨ।