ਦਿਲੀ, 30 ਅਗਸਤ : ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਜਪਾਨ ਦੇ ਦੌਰ ਤੇ ਹਨ ਅਤੇ ਉਨਾ ਵਲੋ ਉਥੇ ਬੁਲੇਟ ਟਰੇਨ ਦਾ ਸਫਰ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇੱਥੇ ਸਿਖਲਾਈ ਲੈ ਰਹੇ ਭਾਰਤੀ ਡਰਾਈਵਰਾਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਡਰਾਈਵਰਾਂ ਨੂੰ ਜਾਪਾਨ ਦਾ ਈਸਟਰਨ ਰੇਲਵੇ ਸਿਖਲਾਈ ਦੇ ਰਿਹਾ ਹੈ ਤੇ ਇਹ ਭਾਰਤ ਵਿਚ ਵੀ ਬੁਲੇਟ ਟਰੇਨਾਂ ਚਲਾਉਣਗੇ।
ਸ੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘ਜਾਪਾਨ ਦੀ ਇਹ ਫੇਰੀ ਉਨ੍ਹਾਂ ਉਤਪਾਦਕ ਨਤੀਜਿਆਂ ਲਈ ਯਾਦ ਰੱਖੀ ਜਾਵੇਗੀ ਜਿਸ ਨਾਲ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ। ਮੈਂ ਪ੍ਰਧਾਨ ਮੰਤਰੀ ਇਸ਼ੀਬਾ, ਜਾਪਾਨੀ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਦੇ ਪਿਆਰ ਤੇ ਅਪਣੱਤ ਲਈ ਧੰਨਵਾਦ ਕਰਦਾ ਹਾਂ।’ ਦੱਸਣਾ ਬਣਦਾ ਹੈ ਕਿ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਜਾਪਾਨ ਵਿਚ ਅੱਠਵਾਂ ਦੌਰਾ ਹੈ। ਦੋਵਾਂ ਆਗੂਆਂ ਨੇ ਭਾਰਤ ਦੇ ਬੁਲੇਟ ਟਰੇਨ ਪ੍ਰਾਜੈਕਟ ਵਿੱਚ ਟੋਕੀਓ ਦੀ ਭਾਗੀਦਾਰੀ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਐਸਸੀਓ ਸੰਮੇਲਨ ਵਿਚ ਸ਼ਾਮਲ ਹੋਣ ਲਈ ਚੀਨ ਰਵਾਨਾ ਹੋਏ, ਜਿਥੇ ਉਹ ਚੀਨ ਦਾ ਦੌਰਾ ਕਰਨਗੇ।