ਸਵ:ਮਾਤਾ ਸੁਖਜੀਤ ਕੌਰ ਭਾਂਖਰ ਦੀ ਅੰਤਿਮ ਅਰਦਾਸ ਮੌਕੇ ਕਲੱਬ ਨੇ ਲਾਇਆ ਖੂਨਦਾਨ ਕੈਂਪ

ਸਨੌਰ 28 ਜੁਲਾਈ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸਵ:ਮਾਤਾ ਸੁਖਜੀਤ ਕੌਰ ਭਾਂਖਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਗੁ:ਸਾਹਿਬ ਪਿੰਡ ਭਾਂਖਰ ਵਿਖੇ,ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਲਖਵਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਖੂਨਦਾਨ ਕਰਕੇ ਕੀਤਾ।ਇਸ ਖੂਨਦਾਨ ਕੈਂਪ ਵਿੱਚ ਵਿਸ਼ਾਲ,ਅਮਨਦੀਪ ਸਿੰਘ,ਗੁਰਮੁੱਖ ਸਿੰਘ,ਤੇ ਲਵਪ੍ਰੀਤ ਸਿੰਘ ਸਮੇਤ 15 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਐੱਮ.ਐੱਲ.ਏ.ਹਰਮੀਤ ਸਿੰਘ ਪਠਾਨਮਾਜਰਾ ਦੇ ਸਪੁੱਤਰ ਹਰਜਸਨ ਸਿੰਘ ਪਠਾਨਮਾਜਰਾ ਅਤੇ ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਨੇ ਸਾਂਝੇ ਤੌਰ ਤੇ ਕਿਹਾ ਕਿ ਮਾਤਾ ਸੁਖਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਲਗਾਉਣਾ ਅਤੇ ਲੋੜਵੰਦ ਮਰੀਜਾਂ ਦੀ ਮੱਦਦ ਕਰਨਾ ਪੁੰਨ ਦਾ ਕਾਰਜ ਹੈ।
ਖੂਨਦਾਨ ਮਹਾਂਦਾਨ ਹੈ,ਜੋ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ।ਖੂਨ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ,ਇਸ ਨੂੰ ਕਦੇ ਵੀ ਬਣਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ,ਪਤੀ ਗੁਰਮੇਲ ਸਿੰਘ ਗੋਲਾ ਵੱਲੋਂ ਸਮੂਹ ਖੂਨਦਾਨੀਆਂ ਨੂੰ ਬੂਟੇ,ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਵਤਾਰ ਸਿੰਘ ਰਾਏ ਸਪੁੱਤਰ,ਦਵਿੰਦਰ ਸਿੰਘ ਸਪੁੱਤਰ,ਮਹਾਰਾਣੀ ਪ੍ਰਨੀਤ ਕੌਰ, ਹਰਜਸਨ ਸਿੰਘ ਪਠਾਨਮਾਜਰਾ,ਹਰਮੇਲ ਸਿੰਘ ਟੌਹੜਾ,ਇੰਦਰਜੀਤ ਸਿੰਘ ਸੰਧੂ,ਬਿਕਰਮਜੀਤ ਸਿੰਘ ਚਹਿਲ, ਜਸਪਾਲ ਸਿੰਘ ਗਗਰੋਲੀ ਜਿਲਾ ਪ੍ਰਧਾਨ,ਜੱਸੀ ਗੁੱਜਰ ਮੰਡਲ ਪ੍ਰਧਾਨ, ਕਿ੍ਸ਼ਨ ਸਿੰਘ ਬਹਿਰੂ,ਭੀਮ ਸਿੰਘ ਤਾਜਲਪੁਰ,ਰਾਮ ਸਿੰਘ ਜਲਵੇੜਾ,ਬਲਵੰਤ ਸਿੰਘ ਬਲਵੇੜਾ,ਐਡਵੋਕੇਟ ਜੋਸਨ ਪਟਿਆਲਾ ਤੇ ਸਾਥੀ,ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ ਭਾਂਖਰ, ਗੁਰਬੰਸ ਸਿੰਘ ਪੂਨੀਆ,ਹਰਿੰਦਰਪਾਲ ਸਿੰਘ ਹੈਰੀਮਾਨ,ਅਸਵਨੀ ਕੁਮਾਰ ਬੱਤਾ,ਕਿ੍ਸ਼ਨ ਸਿੰਘ ਸਨੌਰ,ਤਰਸੇਮ ਸਿੰਘ ਸਨੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ,ਜਗਜੀਤ ਸਿੰਘ ਕੋਹਲੀ, ਲਲਿਤ ਸਰਮਾ,ਰਣਦੀਪ ਸਿੰਘ ਸਰਪੰਚ,ਭੋਲਾ ਸਿੰਘ,ਹਰਵਿੰਦਰ ਸਿੰਘ ਕਾਲਾ,ਜਥੇਦਾਰ ਦਵਿੰਦਰ ਸਿੰਘ ਭਾਂਖਰ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸਰਪੰਚ ਸਤਵਿੰਦਰ ਸਿੰਘ ਸੈਲੀ,ਅਮਰਜੀਤ ਸਿੰਘ ਭਾਂਖਰ,ਅਤੇ ਸੁਖਵਿੰਦਰ ਸਿੰਘ ਬਰਨਾਲਾ ਹਾਜ਼ਰ ਸੀ।

Leave a Comment

Your email address will not be published. Required fields are marked *

Scroll to Top