ਪਟਿਆਲਾ, 16 ਜੂਨ 2025 : R. G. M. C. Visionary Group expresses condolences over Ahmedabad plane crash : ਪਟਿਆਲਾ ਦੇ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਵਲੋਂ ਅੱਜ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਵਾਪਰੇ ਜਹਾਜ਼ ਹਾਦਸੇ (Plane crash) ਦੇ ਵਾਪਰਨ ਅਤੇ ਉਸ ਦੌਰਾਨ ਮੌਤ ਦੇ ਘਾਟ ਉਤਰੇ ਵਿਅਕਤੀਆਂ ਦੀ ਦਰਦਨਾਕ ਮੌਤ ਤੇ ਸੋਕ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ ਗਿਆ । ਇਸ ਮੌਕੇ ਮੈਂਬਰਾਂ ਵਲੋਂ ਵਾਪਰੇ ਹਾਦਸੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਗਰੁੱਪ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਸੋਗਮਈ ਪਰਿਵਾਰਾਂ ਦੇ ਨਾਲ ਹੋਣ ਬਾਰੇ ਆਖਿਆ ਗਿਆ । ਗਰੁੱਪ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਮੁਸ਼ਕਲ ਦੀ ਘੜ ਵਿਚੋਂ ਲੰਘਣ ਲਈ ਤਾਕਤ, ਹਿੰਮਤ ਅਤੇ ਮਦਦ ਮਿਲੇ ਦੀ ਅਰਦਾਸ ਕੀਤੀ ਗਈ ।
ਡਾ. ਨਿਧੀ ਬਾਂਸਲ ਵਾਈਸ ਚੇਅਰਮੈਨ ਨਿਯੁਕਤ
ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ (R. G. M. C. Visionary Group) ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਰੁੱਪ ਦੇ ਸਪੋਕਸਪਰਸਨ ਐਡਵੋਕੇਟ ਸੁਮੇਸ਼ ਜੈਨ ਨੇ ਦੱਸਿਆ ਕਿ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦੇ ਮੈਂਬਰਾਂ ਦੀ ਆਯੋਜਿਤ ਮੀਟਿੰਗ ਵਿਚ ਜਿਥੇ ਪਹਿਲਾਂ ਜਹਾਜ਼ ਹਾਦਸੇ ਤੇ ਸੋਕ ਪ੍ਰਗਟ ਕੀਤਾ ਗਿਆ, ਉਥੇ ਬਾਅਦ ਵਿਚ ਗਰੁੱਪ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦਾ ਡਾ. ਨਿਧੀ ਬਾਂਸਲ (Dr. Nidhi Bansal) ਨੂੰ ਵਾਈਸ ਚੇਅਰਮੈਨ (Vice Chairman) ਵੀ ਨਿਯੁਕਤ ਕੀਤਾ ਗਿਆ । ਜਿਸਦਾ ਸਮੁੱਚੇ ਗਰੁੱਪ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।
ਚੇਅਰਮੈਨ ਹਿਮਾਂਸ਼ੂ ਸ਼ਰਮਾ ਜਿਥੇ ਵਿਸ਼ੇਸ਼ ਤੌਰ ਤੇ ਸਨ ਮੌਜੂਦ
ਗਰੁੱਪ ਦੀ ਇਸ ਮੀਟਿੰਗ ਵਿਚ ਚੇਅਰਮੈਨ ਹਿਮਾਂਸ਼ੂ ਸ਼ਰਮਾ ਜਿਥੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਉਥੇ ਆਰ. ਜੀ. ਐਮ. ਸੀ. ਕਲੱਬ ਮੈਂਬਰਾਂ ਵਿਚ ਵਿਪਿਨ ਸ਼ਰਮਾ, ਨੀਰਜ ਵਤਸ, ਡਾ. ਐਚ. ਐਸ. ਬਾਠ, ਸੀ. ਏ. ਅਨਿਲ ਅਰੋੜਾ, ਸੀ. ਏ. ਵਿਨਾਇਕ ਭਾਂਬਰੀ, ਐਡਵੋਕੇਟ ਰਾਕੇਸ਼ ਬਧਵਾਰ, ਐਡਵੋਕੇਟ ਧੀਰਜ ਪੁਰੀ, ਕੇ. ਵੀ. ਐਸ. ਸਿੱਧੂ, ਬੀ. ਡੀ. ਗੁਪਤਾ, ਐਚ. ਪੀ. ਐਸ. ਲਾਂਬਾ, ਡਾ. ਐਚ. ਐਸ. ਵੈਲਥੀ ਅਤੇ ਰਾਜੀਵ ਗੁਪਤਾ ਮੌਜੂਦ ਸਨ ।
Read More : ਜਹਾਜ਼ ਹਾਦਸੇ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਿਸਪਾਂਸ ਟੀਮਾਂ ਦੀ ਮਦਦ ਜਾਰੀ