ਪਟਿਆਲਾ ਪੁਲਸ ਕੀਤਾ ਸਮਾਣਾ ਸੜਕੀ ਹਾਦਸੇ ਵਿਚ ਸ਼ਾਮਲ ਟਿੱਪਰ ਦਾ ਮਾਲਕ ਗ੍ਰਿਫ਼ਤਾਰ

ਪਟਿਆਲਾ, 10 ਜੂਨ 2025 : Patiala Police arrests owner of tipper involved in Samana road accident : ਐਸ. ਐਸ. ਪੀ. (S. S. P.) ਪਟਿਆਲਾ ਵਰੁਣ ਸ਼ਰਮਾ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਈ 2025 ਨੂੰ ਜੋ ਸਮਾਣਾ ਪਾਤੜਾਂ ਰੋਡ ਵਿਖੇ ਕਾਰ ਟਿੱਪਰ ਸੜਕੀ ਹਾਦਸਾ ਵਾਪਰਿਆ ਵਿਚ ਸ਼ਾਮਲ ਟਿੱਪਰ ਦੇ ਮਾਲਕ (Tipper owner) ਨੂੰ ਪਟਿਆਲਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਿੱਪਰ ਮਾਲਕ ਵਿਰੁੱਧ ਮੁਕਦਮਾ ਨੰਬਰ 64 7 ਮਈ 2025 ਨੂੰ ਧਾਰਾ 105 ਬੀ. ਐਨ. ਐਸ. ਤਹਿਤ ਥਾਣਾ ਸਦਰ ਸਮਾਣਾ ਵਿੱਚ ਦਰਜ ਕਰ ਲਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਟਿਪਰ ਦੇ ਜਿਸ ਮਾਲਕ ਨੂੰ ਪਟਿਆਲਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਰਣਧੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਪਸਿਆਣਾ ਸ਼ਾਮਲ ਹੈ।

ਰਣਧੀਰ ਸਿੰਘ ਭਗੋੜਾ ਚੱਲਿਆ ਆ ਰਿਹਾ ਸੀ

ਉਨ੍ਹਾਂ ਦੱਸਿਆ ਕਿ 7 ਮਈ ਨੂੰ ਸਮਾਣਾ ਰੋਡ ਪਟਿਆਲਾ ਨੇੜੇ ਬੱਸ ਅੱਡਾ ਪਿੰਡ ਨੱਸੂਪੁਰ, ਸਕੂਲੀ ਬੱਚਿਆ ਵਾਲੀ ਇਨੋਵਾ ਕਾਰ ਨੰਬਰ ਪੀ.ਬੀ-11-ਬੀ.ਏ-7300 ਰੰਗ ਸਿਲਵਰ ਅਤੇ ਮਿੱਟੀ ਦੇ ਓਵਰ ਲੋਡ ਟਿੱਪਰ ਨੰਬਰੀ ਪੀ.ਬੀ-11-ਸੀ.ਜੈਡ-6336 ਦੇ ਡਰਾਇਵਰ ਦੀ ਗਲਤੀ ਕਾਰਨ ਹੋਏ ਭਿਆਨਕ ਸੜਕ ਹਾਦਸੇ (Road accidents) ਵਿੱਚ ਕੁੱਲ 7 ਬੱਚੇ ਅਤੇ ਇੱਕ ਇਨੋਵਾ ਕਾਰ ਦੇ ਡਰਾਇਵਰ ਦੀ ਮੌਤ ਹੋਣ ਸਬੰਧੀ ਦੁਖਦਾਈ ਘਟਨਾ ਵਾਪਰੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 64,  7 ਮਈ 2025 ਅ/ਧ 105 ਬੀ. ਐਨ. ਐਸ. ਥਾਣਾ ਸਦਰ ਸਮਾਣਾ ਬਰ-ਖਿਲਾਫ ਟਿੱਪਰ ਮਾਲਕ ਦਵਿੰਦਰ ਸਿੰਘ ਵਾਸੀ ਸੌਜਾ (ਨਾਭਾ), ਰਣਧੀਰ ਸਿੰਘ ਵਾਸੀ ਪਿੰਡ ਕਕਰਾਲਾ ਅਤੇ ਟਿੱਪਰ ਚਾਲਕ ਭੁਪਿੰਦਰ ਸਿੰਘ ਉਰਫ ਭੂਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤਰੈ ਜਿਲ੍ਹਾ ਪਟਿਆਲਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ ।

ਵਰੁਣ ਸ਼ਰਮਾ ਨੇ ਦੱਸਿਆ ਕਿ ਡਰਾਇਵਰ ਭੁਪਿੰਦਰ ਸਿੰਘ ਉਰਫ ਭੂਪੀ (Driver Bhupinder Singh alias Bhupi) ਨੂੰ 8 ਮਈ 2025 ਅਤੇ ਟਿੱਪਰ ਮਾਲਕ ਦਵਿੰਦਰ ਸਿੰਘ ਪ੍ਰੋਪਰਾਈਟਰ ਖੱਟੜਾ ਟਰੈਡਿੰਗ ਕੰਪਨੀ ਸੌਜਾ ਨੂੰ 23 ਮਈ 2025 ਨੂੰ ਗ੍ਰਿਫਤਾਰ ਕਰ ਲਿਆ ਸੀ । ਜੋ ਇਸ ਮੁਕੱਦਮਾ ਵਿੱਚ ਰਣਧੀਰ ਸਿੰਘ ਭਗੋੜਾ ਚੱਲਿਆ ਆ ਰਿਹਾ ਸੀ, ਜਿਸਨੂੰ ਫੜਨ ਲਈ ਪੁਲਸ ਵੱਲੋ ਹਰ ਵਸੀਲਾ ਅਪਣਾਇਆ ਗਿਆ ਸੀ, ਆਮ ਪਬਲਿਕ ਵੱਲੋ ਵੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਰਜੋਰ ਅਪੀਲ ਕੀਤੀ ਜਾ ਰਹੀ ਸੀ ।

ਮੁੱਖ ਮੰਤਰੀ ਵੱਲੋ ਮੌਕੇ ਤੇ ਹੀ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਸਨ

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਦੁਖ ਵੰਡਾਉਣ ਲਈ ਮੁੱਖ ਮੰਤਰੀ ਪੰਜਾਬ 7 ਜੂਨ 2025 ਨੂੰ ਸਮਾਣਾ ਵਿਖੇ ਆਏ ਸਨ, ਜਿਥੇ ਲੋਕਾਂ ਵੱਲੋ ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਕੋਲ ਮੰਗ ਰੱਖੀ ਗਈ ਸੀ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋ ਮੌਕੇ ਤੇ ਹੀ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਰਹਿੰਦੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ, ਜਿਸ ਤੇ ਡੀ. ਐਸ. ਪੀ. ਸਮਾਣਾ ਅਤੇ ਮੁੱਖ ਅਫਸਰ ਥਾਣਾ ਸਦਰ ਸਮਾਣਾ ਵੱਲੋ 9 ਜੂਨ 2025 ਨੂੰ ਮੁਕੱਦਮੇ ਵਿੱਚ ਰਹਿੰਦੇ ਦੋਸ਼ੀ ਟਿੱਪਰ ਮਾਲਕ ਰਣਧੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਪਸਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਮੁੱਕਦਮਾ ਵਿੱਚ ਨਾਮਜਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਚੁੱਕਾ ਹੈ ਜੋ ਮੁਕੱਦਮਾ ਦਾ ਚਲਾਨ ਜਲਦ ਪੇਸ਼ ਅਦਾਲਤ ਕਰਕੇ ਪੀੜ੍ਹਤਾ ਨੂੰ ਇਨਸਾਫ ਦਵਾਇਆ ਜਾਵੇਗਾ ।

Read More : ਐਸ. ਐਸ. ਪੀ. ਪਟਿਆਲਾ ਨੇ ਕੀਤਾ 12 ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਸਪੈਂਡ

Leave a Comment

Your email address will not be published. Required fields are marked *

Scroll to Top