ਹਾਈਕੋਰਟ ਕੀਤਾ ਕੰਬੋਜ਼ ਤੇ ਹੋਰਾਂ ਖਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਦਰਜ ਕੇਸ ਰੱਦ

ਚੰਡੀਗੜ੍ਹ, 22 ਮਈ 2025 : High Court quashes a case of abetment to suicide registered against Kamboz and others : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਭੈ ਸਿੰਘ ਅਤੇ ਦੋ ਹੋਰਨਾਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਹੇਠ ਦਰਜ ਕੇਸ ਖਾਰਜ ਕਰ ਦਿੱਤਾ ਹੈ । ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਤ੍ਰਿਭੁਵਨ ਦਹੀਆ ਦੀ ਸਿੰਗਲ ਬੈਂਚ ਨੇ ਆਖਿਆ ਹੈ ਕਿ ਦੋਸ਼ੀ ਦੇ ਕਥਿਤ ਕੰਮਾਂ ਅਤੇ ਖੁਦਕੁਸ਼ੀ ਵਿਚਕਾਰ ਕੋਈ ਸਿੱਧਾ ਜਾਂ ਪਹਿਲੀ ਨਜ਼ਰੇ ਸਬੰਧ ਨਹੀਂ ਮਿਲਿਆ ।

ਪੁਲਸ ਜਾਂਚ ਵਿੱਚ ਵੀ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ

ਹਾਈਕੋਰਟ ਦੇ ਜਸਟਿਸ ਦਹੀਆ ਨੇ ਆਖਿਆ ਕਿ ਭਾਵੇਂ ਮ੍ਰਿਤਕ ਦੁਆਰਾ ਬਣਾਈ ਗਈ ਵੀਡੀਓ ਅਤੇ ਐਫ. ਆਈ. ਆਰ. ਦੀ ਸਮੱਗਰੀ ਨੂੰ ਪੂਰੀ ਤਰ੍ਹਾਂ ਸੱਚ ਮੰਨਿਆ ਜਾਂਦਾ ਹੈ ਪਰ ਇਹ ਮਾਮਲਾ ਆਈ. ਪੀ. ਸੀ. ਦੀ ਧਾਰਾ 306 ਦੇ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ । ਅਦਾਲਤ ਨੇ ਅੱਗੇ ਇਹ ਵੀ ਕਿਹਾ ਕਿ ਪੁਲਸ ਜਾਂਚ ਵਿੱਚ ਵੀ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਜੋ ਇਹ ਸਾਬਤ ਕਰ ਸਕੇ ਕਿ ਮੁਲਜ਼ਮਾਂ ਨੇ ਜਾਣ ਬੁੱਝ ਕੇ ਖੁਦਕੁਸ਼ੀ ਲਈ ਉਕਸਾਇਆ ਸੀ ਜਾਂ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਸੀ, ਜਿਸ ਤੇ ਅਦਾਲਤ ਨੇ ਫੈਸਲਾ ਸੁਣਾਇਆ ਕਿ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਕਰਨਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ, ਜਿਸ ਲਈ ਅਦਾਲਤ ਨੇ ਸਾਰੀਆਂ ਪਟੀਸ਼ਨਾਂ ਨੂੰ ਮਨਜ਼ੂਰ ਕਰ ਲਿਆ ਅਤੇ ਸਾਰੀਆਂ ਕਾਰਵਾਈਆਂ ਰੱਦ ਕਰ ਦਿੱਤੀਆਂ ।

ਕੀ ਹੈ ਐਫ. ਆਈ. ਆਰ. ਤੇ ਕਦੋਂ ਹੋਈ ਸੀ ਦਰਜ :

ਸਾਬਕਾ ਵਿਧਾਇਕ ਹਰਦਿਆਲ ਸਿੰਘ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਸਬੰਧੀ ਕੇਸ 11 ਨਵੰਬਰ 2022 ਨੂੰ ਅਨੀਤਾ ਸ਼ਰਮਾ ਦੀ ਸਿ਼ਕਾਇਤ `ਤੇ ਰਾਜਪੁਰਾ ਸਿਟੀ ਪੁਲਸ ਸਟੇਸ਼ਨ ਜਿ਼ਲ੍ਹਾ ਪਟਿਆਲਾ ਵਿਖੇ ਦਰਜ ਕੀਤੀ ਗਈ ਸੀ । ਸਿਕਾਇਤ ਵਿੱਚ ਸਿ਼ਕਾਇਤਕਰਤਾ ਵਲੋਂ ਦੋਸ਼ ਲਗਾਇਆ ਸੀ ਕਿ ਉਸਦੇ ਪਤੀ ਰਮੇਸ਼ ਸ਼ਰਮਾ ਨੇ ਕੰਬੋਜ, ਉਸਦੇ ਪੁੱਤਰ, ਭੁਪਿੰਦਰ ਕਪੂਰ ਅਤੇ ਲਵਕੇਸ਼ ਕਪੂਰ ਦੇ ਦਬਾਅ ਹੇਠ ਖੁਦਕੁਸ਼ੀ ਕੀਤੀ ਹੈ ।

ਉਸਨੇ ਦੋਸ਼ ਲਗਾਇਆ ਸੀ ਕਿ ਇਨ੍ਹਾਂ ਲੋਕਾਂ ਦੀਆਂ ਗਤੀਵਿਧੀਆਂ ਕਾਰਨ ਉਸਦਾ ਪਤੀ ਮਾਨਸਿਕ ਤਣਾਅ ਵਿੱਚ ਸੀ ਅਤੇ ਇਸੇ ਕਰਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਪਰ ਅਦਾਲਤ ਨੇ ਕਿਹਾ ਕਿ ਸਿਰਫ਼ ਇਸ ਆਧਾਰ `ਤੇ ਕਿ ਮ੍ਰਿਤਕ ਨੂੰ ਮੁਲਜ਼ਮਾਂ ਵਿਰੁੱਧ ਕੋਈ ਸਿ਼ਕਾਇਤ ਸੀ ਜਾਂ ਉਹ ਉਨ੍ਹਾਂ ਦੇ ਵਰਤਾਅ ਤੋਂ ਪ੍ਰੇਸ਼ਾਨ ਸੀ ਨੂੰ ਖੁਦਕੁਸ਼ੀ ਲਈ ਉਕਸਾਉਣ ਵਜੋਂ ਨਹੀਂ ਮੰਨਿਆ ਜਾ ਸਕਦਾ ਅਤੇ ਵਿਸ਼ੇਸ਼ ਤੌਰ ਤੇ ਜਦੋਂ ਇਹ ਘਟਨਾਵਾਂ ਖੁਦਕੁਸ਼ੀ ਤੋਂ ਕਈ ਮਹੀਨੇ ਪਹਿਲਾਂ ਵਾਪਰੀਆਂ ਸਨ ।

Read More : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਰਨਤਾਰਨ `ਚ ਜਾਅਲੀ ਅਸਲਾ ਲਾਇਸੈਂਸ ਦੇ ਮਾਮਲੇ `ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Leave a Comment

Your email address will not be published. Required fields are marked *

Scroll to Top