ਮੋਹਾਲੀ, 16 ਮਈ 2025 : 18-year-old youth murdered by unknown persons after being hit by a ball in the park : ਬੀਤੀ ਸ਼ਾਮ ਰਾਮ ਦਰਬਾਰ ਫੇਜ 2 ਸਥਿਤ ਬੀਟ ਬਾਕਸ ਪਾਰਕ ਵਿਖੇ ਕ੍ਰਿਕਟ ਖੇਡਦੇ ਸਮੇ਼ ਪਾਰਕ ਵਿਚ ਬੈਠੇ ਕੁੱਝ ਵਿਅਕਤੀਆਂ ਦੇ ਅਚਾਨਕ ਬਾਲ ਲੱਗਣ ਦੇ ਚਲਦਿਆਂ ਖਹਿਸ ਬਹਿਸ ਇੰਨੀ ਵਧ ਗਈ ਕਿ ਉਨ੍ਹਾਂ ਵਿਅਕਤੀਆਂ ਨੇ ਕ੍ਰਿਕਟ ਖੇਡ ਰਹੇ 18 ਸਾਲਾ ਸਾਗਰ ਨਾਮੀ ਨੌਜਵਾਨ ਨੂੰ ਚਾਕੂਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ।
ਪੁਲਸ ਵਲੋ਼ ਸੂਚਨਾ ਮਿਲਦਿਆਂ ਹੀ ਜਿਥੇ ਉਸ ਖੇਤਰ ਨੂੰ ਇਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ, ਉਥੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ । ਪੁਲਸ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਫੜੋ ਫੜੀ ਲਈ ਜਿਥੇ ਫੋਰੈਂਸਿਕ ਵਿਭਾਗ ਦੀ ਟੀਮ ਨਾਲ ਮੌਕੇ ਤੋਂ ਨਮੂਨੇ ਇਕੱਠੇ ਕਰਕੇ ਸੁਰਾਗ ਲੱਭਿਆ ਜਾ ਰਿਹਾ ਹੈ, ਉਥੇ ਹੀ ਘਟਨਾ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ।
ਘਟਨਾ ਵਾਲੀ ਥਾਂ ਤੇ ਪਹੁੰਚੀਆਂ ਜਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੇ ਐਸ. ਪੀ., ਡੀ. ਐਸ. ਪੀ. ਜਸਵਿੰਦਰ ਸਿੰਘ, ਏਰੀਆ ਇੰਸਪੈਕਟਰ ਰਾਜੀਵ ਕੁਮਾਰ ਅਤੇ ਸਮੇਤ ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਸਨ ।
ਦੱਸਣਯੋਗ ਹੈ ਕਿ ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਜਿ਼ੰਦਗੀ ਵਿਚ ਵਧਦੇ ਜਾ ਰਹੇ ਤਣਾਅ ਦੇ ਚਲਦਿਆਂ ਇੰਨਾਂ ਕੂ ਗਰਮ ਖਿਆਲੀ ਹੋ ਚੁੱਕਿਆ ਹੈ ਕਿ ਜਦੋਂ ਕੋਈ ਛੋਟੀ ਜਿਹੀ ਵੀ ਗੱਲ ਹੋ ਜਾਵੇ ਤਾਂ ਬਸ ਇੰਨਾਂ ਅੱਗ ਬਬੂਲਾ ਹੋ ਜਾਂਦਾ ਹੈ ਕਿ ਬਸ ਮਰ ਜਾਵੇਗਾ ਜਾਂ ਸਾਹਮਣੇ ਵਾਲੇ ਨੂੰ ਮਾਰ ਦੇਵੇਗਾ, ਜਿਸਦਾ ਨਤੀਜਾ ਉਪਰੋਕਤ ਘਟਨਾ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।
Read More : ਪੰਜਾਬੀ ਯੂਨੀਵਰਸਿਟੀ ਵਿਖੇ ਨੌਜਵਾਨ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ