ਗੁਰਦਾਸਪੁਰ, 8 ਮਈ 2025 : Blackout will be maintained in Gurdaspur from 9 pm to 5 am every day : ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਭਾਰੀ ਤਣਾਅ ਦੇ ਚਲਦਿਆਂ ਪੰਜਾਬ ਸੂਬੇ ਦੇ ਜਿ਼ਲਾ ਗੁਰਦਾਸਪੁਰ ਸ਼ਹਿਰ ਜੋ ਕਿ ਬਾਰਡਰ ਦੇ ਕਰੀਬ ਜਿਹਾ ਪੈਂਦਾ ਹੈ ਵਿਖੇ ਰੋਜ਼ਾਨਾ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਲੈਕ ਆਉਟ ਕਰਨ ਦਾ ਹੁਕਮ ਦਿੱਤਾ ਗਿਆ ਹੈ । ਇਹ ਹੁਕਮ ਅਗਲੇ ਆਉਣ ਵਾਲੇ ਹੁਕਮਾਂ ਤੱਕ ਇਸੇ ਤਰ੍ਹਾਂ ਰੋਜ਼ਾਨਾ ਹੀ ਕੀਤਾ ਜਾਇਆ ਕਰੇਗਾ ।
ਬਲੈਕ ਆਊਟ ਅੱਜ 8 ਮਈ ਦੀ ਰਾਤ ਤੋ਼ ਹੀ ਹੋ ਜਾਵੇਗਾ ਸ਼ੁਰੂ
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਲੈਕ ਆਊਟ ਅੱਜ 8 ਮਈ ਦੀ ਰਾਤ ਤੋ਼ ਹੀ ਸ਼ੁਰੂ ਹੋ ਜਾਵੇਗਾ । ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਫਿਲਹਾਲ ਦੀ ਘੜੀ ਇਹ `ਬਲੈਕ ਆਊਟ` ਦਾ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਵਿੱਚ ਲਾਗੂ ਨਹੀਂ ਹੋਵੇਗਾ ਪਰ ੳਨ੍ਹਾਂ ਵਲੋਂ ਆਪਣੀਆ ਖਿੜਕੀਆਂ ਨੂੰ ਰਾਤ 9 ਵਜੇ ਤੋਂ ਪੰਜ ਵਜੇ ਤੱਕ ਬੰਦ ਰੱਖਣ ਦੇ ਨਾਲ ਨਾਲ ਉਨ੍ਹਾ ਨੂੰ ਚੰਗੀ ਤਰ੍ਹਾਂ ਕਵਰ ਵੀ ਕਰਨਾ ਹੋਵੇਗਾ ਤਾਂ ਜੋ ਰੌਸ਼ਨੀ ਬਾਹਰ ਨਾ ਆ ਸਕੇ । ਦੱਸਣਯੋਗ ਹੈ ਕਿ ਹਿੰਦ-ਪਾਕਿ ਸਰਹੱਦ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਿਵਲ ਡਿਫੈਂਸ ਐਕਟ 1968 ਅਧੀਨ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਅਜਿਹਾ ਕੀਤਾ ਗਿਆ ਹੈ ।
Read More : ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨੇੜੇ ਦੇਰ ਰਾਤ ਹੋਈ ਫਾਈਰਿੰਗ ਵਿਚ ਘੁਸਪੈਠੀਆ ਢੇਰ