Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:22 am

+91 90915 01313 , +91 90916 01313

punjabbanni@gmail.com
punjabbani@yahoo.com

786 ਪਾਕਿਸਤਾਨੀਆਂ ਨੇ ਭਾਰਤ ਤੇ 1376 ਭਾਰਤੀਆਂ ਨੇ ਛੱਡਿਆ ਪਾਕਿਸਤਾਨ

786 ਪਾਕਿਸਤਾਨੀਆਂ ਨੇ ਭਾਰਤ ਤੇ 1376 ਭਾਰਤੀਆਂ ਨੇ ਛੱਡਿਆ ਪਾਕਿਸਤਾਨ

ਅੰਮ੍ਰਿਤਸਰ, 30 ਅਪੈ੍ਰਲ 2025 : 786 Pakistanis left India and 1376 Indians left Pakistan : ਭਾਰਤ ਦੇਸ਼ ਦੇ ਜੰਮੂ ਕਸ਼ਮੀਰ ਸੂਬੇ ਦੇ ਪਹਿਲਗਾਮ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਹਮਲਾ ਕਰਕੇ ਮਾਰੇ ਗਏ ਭਾਰਤੀ ਸੈਲਾਨੀਆਂ ਦੇ ਘਟਨਾਕ੍ਰਮ ਤੋਂ ਬਾਅਦ ਭਾਰਤ ਵਲੋਂ ਭਾਰਤ ਵਿਚ ਮੌਜੂਦ ਪਾਕਿਸਤਾਨੀਆਂ ਨੂੰ ਭਾਰਤ ਵਲੋਂ ਤੈਅ ਕੀਤੇ ਸਮੇਂ ਅਨੁਸਾਰ ਭਾਰਤ ਛੱਡਣ ਦੇ ਕੀਤੇ ਗਏ ਹੁਕਮਾਂ ਦੇ ਚਦਿਆਂ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ 24 ਅਪ੍ਰੈਲ ਤੋਂ ਛੇ ਦਿਨਾਂ ਦੇ ਅੰਦਰ-ਅੰਦਰ 786 ਪਾਕਿਸਤਾਨੀ ਨਾਗਰਿਕ (786 Pakistani citizens) ਅਟਾਰੀ-ਵਾਹਗਾ ਸਰਹੱਦੀ ਬਿੰਦੂ ਰਾਹੀਂ ਭਾਰਤ ਛੱਡ ਗਏ ਹਨ, ਜਿਸਦੇ ਚਲਦਿਆਂ ਇਸ ਸਮੇਂ ਦੌਰਾਨ ਕੁੱਲ 1376 ਭਾਰਤੀਆਂ (1376 Indians) ਵਲੋਂ ਅਟਾਰੀ-ਵਾਹਗਾ ਬਾਰਡਰ (Attari-Wagah Border) ਰਾਹੀਂ ਪਾਕਿਸਤਾਨ ਤੋਂ ਵਾਪਸ ਵੀ ਆਇਆ ਗਿਆ ਹੈ ।

ਦੱਸਣਯੋਗ ਹੈ ਕਿ 22 ਅਪੈ੍ਰਲ ਦੀ ਘਟਨਾ ਤੋਂ ਬਾਅਦ ਭਾਰਤ (India) ਤੇ ਪਾਕਿਸਤਾਨ (Pakistan) ਵਿਚਕਾਰ ਤਣਾਅ ਤਰ੍ਹਾਂ ਤਰ੍ਹਾਂ ਤੋਂ ਵਧਦਾ ਹੀ ਜਾ ਰਿਹਾ ਹੈ, ਜਿਸਦੇ ਚਲਦਿਆਂ ਭਾਰਤੀਆਂ ਵਲੋਂ ਪਾਕਿਸਤਾਨ ਤੇ ਪਾਕਿਸਤਾਨੀਆਂ ਵਲੋਂ ਭਾਰਤ ਛੱਡਣਾ ਲਗਾਤਾਰ ਜਾਰੀ ਹੈ । ਪਹਿਲਗਾਮ ਹਮਲੇ ਮਗਰੋਂ ਹੀ ਭਾਰਤ ਸਰਕਾਰ ਨੇ ਭਾਰਤੀਆਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਬਚਣ ਦੀ ਸਖ਼ਤ ਸਲਾਹ ਦਿੰਦਿਅੲਾਂ ਪਾਕਿਸਤਾਨ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਤੁਰੰਤ ਭਾਰਤ ਵਾਪਸ ਆਉਣ ਲਈ ਵੀ ਦਿਸ਼ਾ ਨਿਰਦੇਸ਼ ਦਿੱਤੇ ਸਨ ।

Read More :  ਸੁਰਖਿਆ ਬਲਾਂ ਨੇ ਜੰਮੂ ਕਸ਼ਮੀਰ ਵਿਖੇ ਮਾਰਿਆ ਅੱਤਵਾਦੀ

Scroll to Top