ਖੰਨਾ, 29 ਅਪੈ੍ਰਲ 2025 : Case registered against lawyers under non-bailable sections for misbehavior of woman lawyer : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna) ਦੇ ਕੋਰਟ ਕੰਪਲੈਕਸ (Court Complex) ਵਿਖੇ ਇਕ ਮਹਿਲਾ ਵਕੀਲ ਨਾਲ ਦੂਸਰੇ ਵਕੀਲ ਭਾਈਚਾਰੇ (Lawyer community) ਵਲੋਂ ਹੀ ਕੁੱਟਮਾਰ, ਬਦਸਲੂਕੀ ਅਤੇ ਬੇਇਜ਼ੱਤੀ ਕਰਨ ਦੇ ਚਲਦਿਆਂ ਸਤ ਵਕੀਲਾਂ ਵਿਰੁੱਧ ਗੈਰ-ਜ਼ਮਾਨਤੀ (Non-guaranteed) ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਜਿਹੜੇ ਵਕੀਲਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ
ਜਿਹੜੇ ਵਕੀਲਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਨਿਖਿਲ ਨੀਅਰ, ਹਿਤੇਸ਼, ਆਸ਼ੂਤੋਸ਼, ਮਹਿਲਾ ਵਕੀਲ ਦੀਪਿਕਾ ਪਾਹਵਾ, ਅਕਸ਼ੈ ਸ਼ਰਮਾ, ਰਵੀ ਕੁਮਾਰ, ਨਵੀਨ ਸ਼ਰਮਾ (Nikhil Nayyar, Hitesh, Ashutosh, woman lawyer Deepika Pahwa, Akshay Sharma, Ravi Kumar, Naveen Sharma) ਸ਼ਾਮਲ ਹਨ ।
7 ਐਡਵੋਕੇਟਸ (7 Advocates) ਵਿਰੁੱਧ ਜਿਹੜੀਆਂ ਜਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਵਿਚ (23) ਦੀਆਂ ਧਾਰਾਵਾਂ 74, 115 (2), 126 (2), 79, 352, 351 (3), 324 (4), 190 ਸ਼ਾਮਲ ਹਨ ਤੇ ਸਾਰੇ ਦੇ ਸਾਰੇ ਫਰਾਰ ਵੀ ਹਨ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਜਾਰੀ ਹੈ ।
ਆਪਣੇ ਦਫ਼ਤਰ ਦੇ ਮੋੜ ’ਤੇ ਪਹੁੰਚੇ ਤਾਂ ਲੜਾਈ ਹੋ ਗਈ
ਜਿਕਰਯੋਗ ਹੈ ਕਿ ਘਟਨਾਕ੍ਰਾਮ ਦੀ ਸਿ਼ਕਾਰ ਮਹਿਲਾ ਵਕੀਲ (Female lawyer) ਜੋ ਕਿ ਸ਼ਿਕਾਇਤਕਰਤਾ ਵੀ ਹੈ ਅਨੁਸਾਰ 25 ਅਪ੍ਰੈਲ ਨੂੰ ਜਦੋਂ ਉਹ ਆਪਣੇ ਦਫ਼ਤਰ ਦੇ ਕੰਮ ਲਈ ਲੁਧਿਆਣਾ ਅਦਾਲਤ ਗਈ ਸੀ ਤਾਂ ਉਹ ਸ਼ਾਮ 6:30 ਵਜੇ ਦੇ ਕਰੀਬ ਖੰਨਾ ਬੱਸ ਸਟੈਂਡ ਪਹੁੰਚੀ, ਜਿਥੇ ਬਲਵਿੰਦਰ ਸਿੰਘ ਉਰਫ਼ ਬੌਬੀ ਉਸਨੂੰ ਸਕੂਟਰੀ ’ਤੇ ਲੈਣ ਆਇਆ ।
ਪੀੜ੍ਹਤ ਮਹਿਲਾ ਵਕੀਲ ਨੇ ਦੱਸਿਆ ਕਿ ਦੋਵੇਂ ਜਣੇ ਸਕੂਟਰੀ ’ਤੇ ਅਦਾਲਤ ਦੇ ਅੰਦਰ ਆਏ ਅਤੇ ਜਦੋਂ ਉਹ ਆਪਣੇ ਦਫ਼ਤਰ ਦੇ ਮੋੜ ’ਤੇ ਪਹੁੰਚੇ ਤਾਂ ਲੜਾਈ ਹੋ ਗਈ (The battle is over) ਅਤੇ ਲੜਾਈ ਇੰਨੀ ਵੱਧ ਗਈ ਕਿ ਸਾਰਿਆਂ ਨੇ ਮਿਲ ਕੇ ਉਸਦੀ ਕੁੱਟਮਾਰ ਕੀਤੀ (Beaten up) ਤੇ ਉਸਨੂੰ ਬੇਇੱਜ਼ਤ ਕਰ ਦਿੱਤਾ, ਜਿਸਦੇ ਚਲਦਿਆਂ ਉਸਦਾ ਮਾਨ ਸਨਮਾਨ ਪੂਰੀ ਤਰ੍ਹਾਂ ਚੂਰ ਚੂਰ ਹੋ ਗਿਆ । ਇਸ ਘਟਨਾਕ੍ਰਮ ਵਿਚ ਉਸਦੀ ਕਮੀਜ਼ ਫਟ ਗਈ, ਜਦੋਂ ਕਿ ਇਸ ਸਭ ਦੌਰਾਨ ਬਲਵਿੰਦਰ ਸਿੰਘ ਬੌਬੀ ਆਪਣੇ ਆਪ ਨੂੰ ਬਚਾਉਣ ਲਈ ਉੱਥੋਂ ਭੱਜ ਗਿਆ ।
ਨਿਖਿਲ ਲੰਬੇ ਸਮੇਂ ਤੋਂ ਕਰ ਰਿਹਾ ਸੀ ਉਸਦਾ ਪਿੱਛਾ
ਰੰਜਸ਼ ਇਹ ਹੈ ਕਿ ਨਿਖਿਲ ਲੰਬੇ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ ਤੇ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਪਰ ਉਸ ਵਲੋਂ ਲਗਾਤਾਰ ਉਸਨੂੰ ਅਣਦੇਖਾ ਕੀਤਾ ਜਾਣਾ ਜਾਰੀ ਸੀ ਪਰ ਫਿਰ ਵੀ ਨਿਖਿਲ ਵਲੋਂ ਉਸ ’ਤੇ ਕਮੈਂਟ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ।
ਦੱੱਸਣਯੋਗ ਹੈ ਕਿ ਖੰਨਾ ਵਿਖੇ ਵਾਪਰੇ ਘਟਨਾਕ੍ਰਮ ਦੀ ਪੀੜ੍ਹਤਾ ਦਾ ਹਾਲ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ (Cabinet Minister Tarunpreet Singh Saundh) ਨੇ ਵੀ ਮੁਲਾਕਾਤ ਕੀਤੀ ਅਤੇ ਪੀੜ੍ਹਤਾ ਦਾ ਹਾਲ ਚਾਲ ਜਾੰਿਣਆਂ ਅਤੇ ਉਸਨੂੰ ਨਿਆਂ ਦਾ ਭਰੋਸਾ ਦਿੱਤਾ ਸੀ ।
Read More : ਪੱਛਮ ਬੰਗਾਲ : ਔਰਤ ਦੀ ਸ਼ਰੇਆਮ ਕੀਤੀ ਕੁੱਟਮਾਰ : ਵਿਵਾਦਾਂ ਵਿੱਚ ਘਿਰੀ ਮਮਤਾ ਬੈਨਰਜੀ