ਬਠਿੰਡਾ, 29 ਅਪ੍ਰੈਲ 2025 : Spy arrested for sending information about Bathinda Cantonment to Pakistan : ਭਾਰਤ ਦੇਸ਼ ਦੇ ਫੌਜ ਦੀ ਬਠਿੰਡਾ ਛਾਉਣੀ (Bathinda Cantonment) ਵਿਚ ਬੈਠ ਕੇ ਮੋਚੀ ਦਾ ਕੰਮ ਕਰਨ ਦੇ ਨਾਲ ਨਾਲ ਜਾਸੂਸੀ ਕਰਨ ਦੇ ਚਲਦਿਆਂ ਭਾਰਤੀ ਫੌਜ (Indian Army) ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਜਾਸੂਸੀ (Spying) ਕਰਦਿਆਂ ਪਕੜਿਆ ਗਿਆ ਹੈ ਉੁਸ ਵਲੋਂ ਫੌਜ ਦੀਆਂ ਖਬਰਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਸੀ ।
ਪੁੱਛਗਿੱਛ ਤੋਂ ਬਾਅਦ ਵਿਅਕਤੀ ਨੂੰ ਕੈਂਟ ਪੁਲਸ ਸਟੇਸ਼ਨ ਨੂੰ ਸੌਂਪ ਦਿੱਤਾ
ਭਾਰਤੀ ਫੌਜ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵਿਅਕਤੀ ਨੂੰ ਕੈਂਟ ਪੁਲਸ ਸਟੇਸ਼ਨ (Kent Police Station)ਨੂੰ ਸੌਂਪ ਦਿੱਤਾ ਗਿਆ ਹੈ ਤਾਂ ਜੋ ਉਹ ਵੀ ਅਗਲੇਰੀ ਕਾਰਵਾਈ ਲਈ ਪੁੱਛਗਿੱਛ ਕਰ ਸਕਣ । ਬਠਿੰਡਾ ਛਾਉਣੀ ਵਿਚ ਤਾਇਨਾਤ ਫੌਜੀ ਜਵਾਨਾਂ ਵਲੋਂ ਜਿਸ 26 ਸਾਲਾ ਵਿਅਕਤੀ ਨੂੰ ਜਾਸੂੀ ਕਰਦਿਆਂ ਫੜਿਆ ਗਿਆ ਹੈ ਬਿਹਾਰ ਦੇ ਸਮਸਤੀਪੁਰ ਦਾ ਵਸਨੀਕ ਹੈ ਤੇ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ ।
ਮੋਬਾਈਲ ਚੈੱਕ ਕਰਨ ਤੇ 2023 ਦੀ ਇੱਕ ਵਟਸਐਪ ਚੈਟ ਮਿਲੀ
ਦੱਸਣਯੋਗ ਹੈ ਕਿ ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਸੈਲਾਨੀਆਂ ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਦੀਆਂ ਸਮੁੱਚੀਆਂ ਫੌਜੀ ਛਾਉਣੀਆਂ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰਨ ਵਾਲੇ ਵਿਅਕਤੀਆਂ ਤੇ ਵੀ ਪੈਣੀ ਨਿਗਾਹ ਰੱਖੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਫੌਜੀ ਛਾਉਣੀ ਵਿੱਚ ਨੌਜਵਾਨਾਂ ਦੇ ਮੋਬਾਈਲ ਫੋਨ ਦੀ ਕੀਤੀ ਜਾ ਰਹੀ ਨਿਗਰਾਨੀ ਦੇ ਚਲਦਿਆਂ ਫੌਜ ਦੇ ਖੁਫੀਆ ਵਿੰਗ ਵਲੋਂ ਜਦੋਂ ਛਾਉਣੀ (Cantonment) ਵਿੱਚ ਮੋਚੀ ਸੁਨੀਲ ਤੋਂ ਸ਼ੱਕ ਦੇ ਆਧਾਰ `ਤੇ ਪੁੱਛਗਿੱਛ ਕੀਤੀ ਗਈ ਤਾਂ ਸ਼ੱਕ ਪੈਣ ਤੇ ਮੋਬਾਈਲ ਚੈੱਕ ਕਰਨ ਤੇ 2023 ਦੀ ਇੱਕ ਵਟਸਐਪ ਚੈਟ ਮਿਲੀ, ਜਿਸ ਵਿਚ ਨੌਜਵਾਨ ਅਤੇ ਪਾਕਿਸਤਾਨ ਦੀ ਇੱਕ ਕੁੜੀ ਵਿਚਕਾਰ ਕੀਤੀ ਗਈ ਗੱਲਬਾਤ ਦੇ ਵੇਰਵੇ ਸਨ ।
ਉਸਦੀ ਪਾਕਿਸਤਾਨ ਦੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਸੀ
ਇਸ ਤੇ ਜਦੋਂ ਫੌਜੀ ਅਧਿਕਾਰੀਆਂ ਨੇ ਸੁਨੀਲ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੀ ਪਾਕਿਸਤਾਨ (Pakistan) ਦੀ ਇੱਕ ਕੁੜੀ ਨਾਲ ਦੋਸਤੀ (Friendship with a Pakistani girl) ਹੋ ਗਈ ਸੀ ਜਿਸ ਨੇ ਉਸਨੂੰ ਪੈਸੇ ਦਾ ਲਾਲਚ ਦਿੱਤਾ ਤੇ ਇਸ ਤੋਂ ਬਾਅਦ ਉਸਨੇ ਉਕਤ ਪਾਕਿਸਤਾਨੀ ਕੁੜੀ ਨੂੰ ਬਠਿੰਡਾ ਛਾਉਣੀ ਨਾਲ ਸਬੰਧਤ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਕੁੜੀ ਨੇ ਉਕਤ ਨੌਜਵਾਨ ਨੂੰ ਪੈਸੇ ਵੀ ਭੇਜ ਦਿੱਤੇ । ਉਕਤ ਮਾਮਲੇ ਦੀ ਫੌਜ ਵਲੋ਼ ਜਿਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਬਠਿੰਡਾ ਦੇ ਐਸ. ਐਸ. ਪੀ. ਅਮਾਨੀਤ ਕੌਂਡਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read More : ਪੁਣਛ ਵਿਚ ਫੌਜੀ ਹਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ : ਬਾਬਾ ਬਲਬੀਰ ਸਿੰਘ