ਚੰਡੀਗੜ (ਸ੍ਰੀ ਫਤਹਿਗੜ੍ਹ ਸਾਹਿਬ) 28 ਅਪ੍ਰੈਲ 2025 : SGPC member Tohra files complaint to Head Granthi against manager’s arbitrariness : ਐਸ. ਜੀ. ਪੀ. ਸੀ. ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਅੱਜ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (Gurdwara Sri Fatehgarh Sahib) ਭਾਈ ਹਰਪਾਲ ਸਿੰਘ ਨੂੰ ਪਿਛਲੇ ਦਿਨੀ ਗੁਰੂ ਘਰ ਵਿੱਚ ਮਰਿਯਾਦਾ ਦੀ ਹੋਈ ਉਲੰਘਣਾ ਤੇ ਸ਼ਿਕਾਇਤ (Complaint) ਦਿੱਤੀ ਗਈ । ਸ਼ਿਕਾਇਤ ਵਿੱਚ ਐਸਜੀਪੀਸੀ (SGPC) ਮੈਬਰ ਸਤਵਿੰਦਰ ਸਿੰਘ ਟੌਹੜਾ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ 27 ਅਪ੍ਰੈਲ ਦਿਨ ਐਤਵਾਰ ਨੂੰ ਗਿਆਨੀ ਗੁਰਮੁਖ ਸਿੰਘ ਹਾਲ ਵਿੱਚ ਸਾਹਿਤਿਕ ਪ੍ਰੋਗਰਾਮ ਦੇ ਬੈਨਰ ਹੇਠ ਮੁਹੱਬਤ ਜ਼ਿੰਦਾਬਾਦ ਵਰਗਾ ਪੰਥਕ ਮਰਿਯਾਦਾ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਪ੍ਰੋਗਰਾਮ ਕਰਵਾਇਆ ਗਿਆ ।
ਅਜਿਹੇ ਸਲੋਗਨਾਂ ਦਾ ਪ੍ਰਚਾਰ ਕਰਨਾ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ
ਜੱਥੇਦਾਰ ਟੌਹੜਾ ਨੇ ਕਿਹਾ ਕਿ ਜਿਸ ਧਰਤੀ ਨੂੰ ਸ਼ਹੀਦਾਂ ਦਾ ਦਰਜ਼ਾ ਮਿਲਿਆ ਹੋਵੇ, ਜਿੱਥੇ ਸੱਤ ਅਤੇ ਨੌ ਸਾਲ ਦੇ ਸਾਹਿਬਜ਼ਾਦਿਆਂ (Nine-year-old princes) ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਨਾਲ ਮਾਤਾ ਗੁਜਰ ਕੌਰ ਦੀ ਸ਼ਹਾਦਤ ਹੋਈ ਹੋਵੇ, ਉਸ ਧਰਤੀ ਉਪਰ ਗੁਰਮਤਿ ਮਰਿਯਾਦਾ ਦੇ ਉਲਟ ਜਾ ਕੇ ਅਜਿਹੇ ਸਲੋਗਨਾਂ ਦਾ ਪ੍ਰਚਾਰ ਕਰਨਾ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ ।
ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਹਤਾਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
ਜੱਥੇਦਾਰ ਟੌਹੜਾ (Jathedar Tohra) ਨੇ ਦਿੱਤੀ ਸ਼ਿਕਾਇਤ ਵਿੱਚ ਮੰਗ ਕੀਤੀ ਕਿ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਮੁੱਹਬਤ ਜ਼ਿੰਦਾਬਾਦ ਵਰਗੇ ਸਲੋਗਨ ਹੇਠ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਹਤਾਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।
ਗੁਰਮਤਿ ਮਰਿਯਾਦਾ ਅਨੁਸਾਰ ਦੋਸ਼ੀ ਲੋਕਾਂ ਖਿਲਾਫ ਸਖਤ ਕਾਰਵਾਈ ਯਕੀਨੀ ਬਣੇਗੀ
ਸ਼ਿਕਾਇਤ ਦੇਣ ਉਪਰੰਤ ਜੱਥੇਦਾਰ ਟੌਹੜਾ ਨੇ ਭਾਈ ਹਰਪਾਲ ਸਿੰਘ ਜੀ (Bhai Harpal Singh Ji) ਨੂੰ ਦੋ ਦਿਨ ਪਹਿਲਾਂ ਦੀ ਘਟਨਾ ਨੂੰ ਵਿਸਥਾਰ ਨਾਲ ਦੱਸਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਰਤੀ ਕਮੇਟੀ ਦੇ ਮੈਬਰਾਂ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਇਸੇ ਮੀਟਿੰਗ ਹਾਲ ਨੂੰ ਤਾਲਾ ਲਗਵਾ ਕੇ ਬੰਦ ਕੀਤਾ ਸੀ ਅਤੇ ਵਿਘਨ ਪਾਉਣ ਲਈ ਮੀਟਿੰਗ ਹਾਲ ਦੇ ਬਾਹਰ ਟਰੈਕਟਰ ਖੜਾ ਕਰ ਦਿੱਤਾ ਗਿਆ ਸੀ । ਜੱਥੇਦਾਰ ਟੌਹੜਾ ਨੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੇਠ ਦਿੱਤੀ ਸ਼ਿਕਾਇਤ ਜਰੀਏ ਆਸ ਪ੍ਰਗਟ ਕੀਤੀ ਕਿ ਗੁਰਮਤਿ ਮਰਿਯਾਦਾ ਅਨੁਸਾਰ ਦੋਸ਼ੀ ਲੋਕਾਂ ਖਿਲਾਫ ਸਖਤ ਕਾਰਵਾਈ ਯਕੀਨੀ ਬਣੇਗੀ ।
Read More : ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਤੇ ਸੁਰਮਈ ਹੈ : ਐਸ. ਜੀ. ਪੀ. ਸੀ.