ਸਟਾਫ ਦੀ ਘਾਟ ਦੇ ਚਲਦੇ ਬਵਾਲ : ਅੱਜ ਬਿਜਲੀ ਮੁਲਾਜ਼ਮਾਂ ਨੇ ਲਗਾਇਆ ਜੋਰਦਾਰ ਰੋਸ਼ ਧਰਨਾ

ਪਟਿਆਲਾ, 16 ਅਪ੍ਰੈਲ  : ਪਾਵਰਕਾਮ ਦੀਆਂ ਸਬ ਡਵੀਜਨਾਂ ਵਿਚ ਸਟਾਫ ਦੀ ਭਾਰੀ ਘਾਟ ਹੋਣ ਕਾਰਨ ਅੱਜ ਪਟਿਆਲਾ ਸਥਿਤ ਕੈਂਟ ਸਬ ਡਵੀਜਨ ਦੇ ਮੁਲਾਜਮਾਂ ਨੇ ਰੋਸ਼ ਧਰਨਾ ਲਗਾਕੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਦਿਆਂਮੰਗ ਕੀਤੀ ਹੈ ਕਿ ਤੁਰੰਤ ਸਟਾਫ ਨੂੰ ਪੂਰਾ ਕੀਤ ਜਾਵੇ । ਕੈਂਟ ਸਬ-ਡਵੀਜਨ ਦੇ ਮੁਲਾਜ਼ਮਾਂ ਨੇ ਆਖਿਆ ਕਿ ਉਨਾਦੀ ਸਬ ਡਵੀਜਨ ਵਿਚ ਇਸ ਸਮੇਂ 35-40 ਫੀਸਦੀ ਸਟਾਫ ਹੈ। ਹਾਲਾਤ ਇਹ ਹਨ ਕਿ ਮੁਲਾਜ਼ਮ 24-24 ਘੰਟੇ ਡਿਊਟੀ ਕਰ ਰਹੇ ਹਨ ਅਤੇ ਉਨਾਂ ਨੂੰ ਕੋਈ ਛੁਟੀ ਵੀ ਨਹੀ ਮਿਲ ਰਹੀ, ਜਿਸ ਕਾਰਨ ਪਿਛਲੇ ਦਿਨੀ ਕੲਂ ਮੁਲਾਜ਼ਮ ਬੇਹੋਸ਼ ਹੋ ਗਏ ਸਨ। ਇਨਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ, ਸੀਨੀਅਰ ਅਧਿਕਾਰੀ ਇਸ ਪਾਸੇ ਵੱਲ ਧਿਆਨ ਨਹੀ ਰਹੇ ।

ਕੈਂਟ ਸਬ-ਡਵੀਜਨ ਦੇ ਅਧਿਕਾਰੀ ਇਸ ਸਬੰਧੀ ਕਈ ਵਾਰ ਆਪਣੀ ਰਿਪੋਰਟ ੳੁੱਚ ਅਧਿਕਾਰੀਆਂ ਨੂੰ ਵੀ ਭੇਜ ਚੁਕੇ ਹਨ
ਕੈਂਟ ਸਬ-ਡਵੀਜਨ ਦੇ ਅਧਿਕਾਰੀ ਇਸ ਸਬੰਧੀ ਕਈ ਵਾਰ ਆਪਣੀ ਰਿਪੋਰਟ ੳੁੱਚ ਅਧਿਕਾਰੀਆਂ ਨੂੰ ਵੀ ਭੇਜ ਚੁਕੇ ਹਨ ਪਰ ਜਾਣਬੁੱਝ ਕੇ ਕੈਂਟ ਸਬ ਡਵੀਜਨ ਵਿਚ ਸਟਾਫ ਨਹੀ ਲਗਾਇਆ ਜਾ ਰਿਹਾ ਅਤੇ ਬਾਕੀ ਸਬ ਡਵੀਜਨਾਂ ਵਿਚ ਵੀ ਹਾਲਾਤ ਬੇਹਦ ਮਾੜੇ ਹਨ । ਕੈਂਟ ਸਬ-ਡਵੀਜਨ ਦਾ ਹਾਲਤ ਇਹ ਹੈ ਕਿ ਸਬ ਡਵੀਜਨ ਵਿਚ 6 ਜੇ. ਈਆਂ ਵਿਚੋਂ 3 ਜੇ. ਈ. ਕੰਮ ਕਰ ਰਹੇ ਹਨ, 31 ਲਾਈਨਮੈਨ ਦੀਆਂ ਪੋਸਟਾਂ ਵਿਚੋਂ ਸਿਰਫ 13 ਲਾਈਨਮੈਨ ਹਨ, 55 ਏ. ਐਲ. ਐਮ. ਦੀਆਂ ਪੋਸਟਾਂ ਵਿਚੋਂ ਸਿਰਫ 6 ਏ. ਐਲ. ਐਮ. ਹਨ ਤੇ 49 ਖਾਲੀ ਪਈਆਂ ਹਨ । ਇਸੇ ਤਰ੍ਹਾਂ ਕਲੈਰੀਕਲ ਸਟਾਫ ਦੀਆਂ ਵੀ 8 ਅਸਾਮੀਆਂ ਖਾਲੀ ਹਨ । ਯਾਨੀ ਕਿ 70 ਫੀਸਦੀ ਸਟਾਫ ਸਬ ਡਵੀਜਨ ਅੰਦਰ ਨਹੀ ਹੈ ।

ਸਾਡੇ ਤੋਂ ਬੰਦੂਆ ਮਜਦੂਰਾਂ ਵਾਂਗ ਕੰਮ ਲਿਆ ਜਾ ਰਿਹਾ ਹੈ : ਮੁਲਾਜ਼ਮ

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਸਟਾਫ ਸ਼ੋਰਟੇਜ ਦੇ ਕਾਰਨ ਉਸਦਾ ਪ੍ਰਭਾਵ ਉਨਾਂ ਦੇ ਪਰਿਵਾਰ ਉਪਰ ਪੈ ਰਿਹਾ ਹੈ। ਕਈ ਕਰਮਚਾਰੀ ਕੰਮ ਦੇ ਬੋਝ ਕਾਰਨ ਬਿਮਾਰ ਹੋ ਗਏ ਹਨ ਤੇ ਮੈਡੀਕਲ ਲੀਵ ‘ਤੇ ਚਲੇ ਗਏ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਲ ਨੂੰ ਕੋਈ ਬਾਧੂ ਬੋਝ ਕਾਰਨ ਕੋਈ ਹਾਦਸਾ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਐਕਸੀਅਨ ਦੀ ਹੋਵੇਗੀ।
ਈਸਟ ਡਵੀਜਨ ਦੇ ਐਕਸੀਅਨ ਕੁੰਭਕਰਨੀ ਨੀਂਦ ਸੁੱਤੇ
ਪਟਿਆਲਾ  : ਕੈਂਟ ਸਬ ਡਵੀਜਨ ਈਸਟ ਡਵੀਜਨ ਦੇ ਅੰਡਰ ਪੈਂਦੀ ਹੈ, ਜਿਥੇ ਕਿ ਅੱਜ ਕਲ ਇਕ ਐਕਸੀਅਨ ਤੈਨਾਤ ਹਨ। ਇਸ ਐਕਸੀਅਨ ਡਵੀਜਨ ਦੇ ਅੰਡਰ 5 ਸਬ ਡਵੀਜਨਾਂ ਪੈਂਦੀਆਂ ਹਨ । ਅਸਲ ਵਿਚ ਐਕਸੀਅਨ ਆਪਣੀ ਬਣਦੀ ਡਿਊਟੀ ਨਹੀ ਨਿਭਾ ਰਹੇ, ਜਿਸ ਕਾਰਨ ਸਭ ਤੋਂ ਵਧ ਪ੍ਰਭਾਵ ਸਬ-ਡਵੀਜਨਾਂ ਉਪਰ ਪੈ ਰਿਹਾ ਹੈ । ਮੁਲਾਜਮ ਆਪਣੇ ਐਸ. ਡੀ. ਓ. ਰਾਹੀ ਐਕਸੀਅਨ ਤੱਕ ਪਹੁੰਚ ਕਰ ਰਹੇ ਹਨ ਕਿ ਉਨਾ ਨੂੰ ਸਟਾਫ ਮੁਹਇਆ ਕਰਵਾਇਆ ਜਾਵੇ । ਐਕਸੀਅਨ ਆਪਣੇ ਹਾਇਰ ਅਧਿਕਾਰੀਆਂ ਨੂੰ ਦੱਸਣ ਵਿਚ ਨਾਕਾਮ ਸਾਬਿਤ ਹੋ ਰਹੇ ਹਨ, ਜਿਸ ਕਾਰਨ ਇਹ ਕਾਟੋ ਕਲੇਸ਼ ਪਿਆ ਹੋਇਆ ਹੈ। ਏਸੀ ਦਫ਼ਤਰ ਤੋਂ ਬਾਹਰ ਐਕਸੀਅਨ ਸਾਹਿਬ ਨਿਕਲਨਾ ਨਹੀ ਚਾਹੁੰਦੇ, ਜਿਸਦਾ ਪ੍ਰਭਾਵ ਆਮ ਕਰਮਚਾਰੀਆਂ ਉਪਰ ਪੈ ਰਿਹਾ ਹੈ ।
ਐਕਸੀਅਨ ਦਫਤਰ ਵਿਚ 15 ਤੋਂ ਵਧ ਫੀਲਡ ਦੇ ਅਧਿਕਾਰੀ ਤੈਨਾਤ
ਐਕਸੀਅਨ ਈਸਟ ਡਵੀਜਨ ਵਿਚ ਇਸ ਸਮੇਂ 15 ਦੇ ਕਰੀਬ ਟੈਕਨੀਕਲ ਕਰਮਚਾਰੀ ਡੈਪੂਟੇਸ਼ਨ ‘ਤੇ ਐਕਸੀਅਨ ਸਾਹਿਬਤ ਨੇ ਤੈਨਾਤ ਕੀਤ ਹਨ । ਇਨਾ ਵਿਚ ਜੇਈ, ਲਾਈਨਮੈਨ ਤੇ ਹੋਰ ਸਟਾਫ ਵੀ ਹੈ। ਜਿਥੇ ਇਕ ਪਾਸੇ ਗਰਮੀ ਦਾ ਸੀਜਨ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਮਾੋਰੋ ਮਾਰੀ ਹੋ ਰਹੀ ਹੈ, ਸਬ ਡਵੀਜਨਾਂ ਅੰਦਰ ਵਰਕ ਲੋਡ ਵਧ ਚੁਕੇ ਹਨ। ਮੁਲਾਜ਼ਮਾਂ ਨੂੰ 24 ਘੰਟੇ ਡਿਊਟੀਆਂ ਕਰਨੀਆਂ ਪੈ ਰਹੀਆਂ ਹਨ, ਉਸ ਵੇਲੇ ਜੇਈ ਤੇ ਹੋਰ ਫੀਲਡ ਸਟਾਫ ਨੂੰ ਆਪਣੇ ਕਲੈਰੀਕਲ ਦਫਤਰ ਵਿਚ ਤੈਨਾਤ ਕਰਨਾ ਬਹੁਤ ਵੱਡਾ ਬਜਰ ਗੁਨਾਹ ਹੈ। ਜੇਕਰ ਇਹ 15 ਮੈਂਬਰਾਂ ਦਾ ਸਟਾਫ ਫੀਲਡ ਅੰਦਰ ਚਲਾ ਜਾਵੇ ਤਾਂ ਫੀਲਡ ਦੇ ਕਰਮਚਾਰੀਆਂ ਨੂੰ ਵੱਡੀ ਸਹਾਇਤਾ ਮਿਲ ਸਕਦੀ ਹੈ ।
ਏ. ਸੀ. ਦਫ਼ਤਰਾਂ ਵਿਚ ਬੈਠ ਕੇ ਕਰਮਚਾਰੀ ਲੈ ਰਹੇ ਹਨ ਫੀਲਡ ਭੱਤੇ
ਐਕਸੀਅਨ ਦਫਤਰ ਵਿਚ ਤੈਨਾਤ ਟੈਕਨੀਕਲ ਕਰਮਚਾਰੀ ਏਸੀ ਦਫ਼ਤਰਾਂ ਵਿਚ ਬੈਠਦੇ ਹਨ । ਇਨਾ ਦਫ਼ਤਰਾਂ ਵਿਚ ਉਨਾ ਦੀ ਕੋਈ ਬਹੁਤੀ ਲੋੜ ਵੀ ਨਹੀ ਹੈ । ਇਹ ਸਾਰੇ ਐਕਸੀਅਨ ਸਾਹਿਬ ਦੀ ਮਿਹਰਬਾਨੀ ਨਾਲ ਬੈਠੇ ਹਨ । ਹਾਲਤ ਇਹ ਹਨ ਕਿ ਏਸੀ ਦਫਤਰਾਂ ਵਿਚ ਬੈਠੇ ਉਹ ਫੀਲਡ ਦੇ ਸਾਰੇ ਭੱਤੇ ਲੈਂਦੇ ਹਨ। ਟੈਕਨੀਕਲ ਕਰਮਚਾਰੀਆਂ ਨੂੰ ਜਿਨਾ ਵਿਚ ਜੇਈ, ਲਾਈਨਮੈਨ ਆਉਂਦੇ ਹਨ, ਉਨਾ ਨੂੰ ਪੈਟਰੋਲ, ਡੀਜਲ ਭੱਤੇ ਸਮੇਤ ਬਹੁਤ ਸਾਰੇ ਭਤੇ ਮਿਲਦੇ ਹਨ ਕਿਉਂਕ ਉਹ ਸਾਰਾ ਦਿਨ ਧੁੱਪ, ਗਰਮੀ, ਸਰਦੀ ਵਿਚ ਪੋਲਾਂ ਉਪਰ ਚੜਕੇ ਬਜਾਰਾਂ ਵਿਚ ਖੜਕੇ ਲੋਕਾਂ ਦੀ ਸੇਵਾ ਕਰਦੇ ਹਨ ਪਰ ਇਥੇ ਐਕਸੀਅਨ ਸਾਹਿਬ ਦੀ ਮਿਹਰਬਾਨੀ ਨਾਲ ਬਹੁਤ ਸਾਰੇ ਕਰਮਚਾਰੀ ਬੁੱਲੇ ਲੁੱਟ ਰਹੇ ਹਨ ।
ਮੁਲਾਜ਼ਮਾਂ ਨੇ ਪਾਵਰ ਸੈਕਟਰੀ ਨੂੰ ਕੀਤੀ ਅਪੀਲ
ਇਸ ਮੌਕੇ ਮੁਲਾਜ਼ਮਾਂ ਨੇ ਪਾਵਰਕਾਮ ਤੇ ਟ੍ਰਾਂਸਕੋ ਦੇ ਪਾਵਰ ਸੈਕਟਰੀ ਜਿਨਾ ਕੋਲ ਪਾਵਰਕਾਮ ਦਾ ਚੇਅਰਮੈਨ ਦਾ ਚਾਰਜ ਵੀ ਹੈ, ਨੂੰ ਅਪੀਲ ਕੀਤੀ ਹੈ ਕਿ ਦਫਤਰਾਂ ਵਿਚ ਬੈਠੇ ਟੈਕਨੀਕਲ ਸਟਾਫ ਨੂੰ ਹਟਾ ਕੇ ਤੁਰੰਤ ਫੀਲਡ ਵਿਚ ਭੇਜਿਆ ਜਾਵੇ ਤਾਂ ਜੋ ਫੀਲਡ ਦੇ ਮੁਲਾਜ਼ਮਾਂ ਨੂੰ ਕੁੱਝ ਰਾਹਤ ਮਿਲ ਸਕੇ । ਇਨਾ ਮਲੁਾਜ਼ਮਾਂ ਦਾ ਕਹਿਣਾ ਹੈ ਕਿ ਇਕ ਪਾਸੇ ਮੁਲਾਜ਼ਮ ਧੁੱਪ, ਗਰਮੀ ਵਿਚ ਮਰਦੇ ਹਨ, ਦੂਸਰੇ ਪਾਸੇ ਮੁਲਾਜ਼ਮ ਦਫਤਰਾਂ ਅੰਦਰ ਬੈਠ ਕੇ ਆਨੰਦ ਲੈ ਰਹੇ ਹਨ ।
ਕਿਸੇ ਦਫ਼ਤਰ ਵਿਚ ਕੋਈ ਕਰਮਚਾਰੀ ਨਹੀ ਰਹਿਣ ਦਿੱਤਾ ਜਾਵੇਗਾ : ਚੀਫ ਇੰਜੀਨੀਅਰ
ਇਸ ਸਬੰਧੀ ਜਦੋ ਚੀਫ ਇੰਜੀਨੀਅਰ ਸ੍ਰੀ ਮਿੱਤਲ ਨਾਲ ਸੰਪਰਕ ਬਣਾਇਆ ਤਾਂ ਉਨਾ ਆਖਿਆ ਕਿ ਉਨਾ ਦੇ ਧਿਆਨ ਵਿਚ ਨਹੀ ਸੀ ਕਿ ਐਕਸੀਅਨ ਦਫਤਰ ਵਿਚ ਟੈਕਨੀਕਲ ਮੁਲਾਜ਼ਮ ਹਨ, ਉਹ ਇਸਦੀ ਰਿਪੋਰਟ ਲੈਣਗੇ ਤੇ ਇਨਾ ਮੁਲਾਜ਼ਮਾਂ ਨੂੰ ਵਾਪਸ ਭੇਜਿਆ ਜਾਵੇਗਾ । ਉਨਾ ਆਖਿਆ ਕਿ ਅਸੀ ਮੁਲਾਜ਼ਮਾਂ ਦੇ ਨਾਲ ਹਾਂ, ਓਵਰ ਆਲ ਹੀ ਮੁਲਾਜ਼ਮਾਂ ਦੀ ਬਹੁਤ ਸੋਰਟੇਜ ਚਲ ਰਹੀ ਹੈ । ਇਸ ਸਬੰਧੀ ਪਾਵਰਕਾਮ ਨੇ ਪਹਿਲਾਂ ਵੀ ਏਐਲਐਮ ਦੀ ਭਰਤੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਇਹ ਭਰਤੀ ਹੋ ਰਹੀ ਹੈ, ਜਿਸ ਨਾਲ ਸਟਾਫ ਨੂੰ ਰਾਹਤ ਮਿਲੇਗੀ। ਉਨਾ ਆਖਿਆ ਕਿ ਸਾਰੇ ਅਧਿਕਾਰੀਆਂ ਨੂੰ ਆਦੇਸ ਦੇਣਗੇ ਕਿ ਖੁਦ ਜਾ ਕੇ ਫੀਲਡ ਵਿਚ ਟੈਕਨੀਕਲ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨ ।

Leave a Comment

Your email address will not be published. Required fields are marked *

Scroll to Top