ਪਟਿਆਲਾ ਦੀ ਸਫਾਈ ਸੁਰੱਖਿਆ ਉਨਤੀ ਖੁਸ਼ਹਾਲੀ ਲਈ ਡੀ ਬੀ ਜੀ ਪ੍ਰਸ਼ਾਸਨ ਅਤੇ ਨਿਗਮ ਦੇ ਨਾਲ : ਰਾਕੇਸ਼ ਵਰਮੀ

ਪਟਿਆਲਾ ਦੀ ਸਫਾਈ ਸੁਰੱਖਿਆ ਉਨਤੀ ਖੁਸ਼ਹਾਲੀ ਲਈ ਡੀ ਬੀ ਜੀ, ਪ੍ਰਸ਼ਾਸਨ ਅਤੇ ਨਿਗਮ ਦੇ ਨਾਲ : ਰਾਕੇਸ਼ ਵਰਮੀ
ਪਟਿਆਲਾ : ਪਟਿਆਲਾ ਸ਼ਹਿਰ ਦੀ ਸਫਾਈ ਸੁਰੱਖਿਆ ਉਨਤੀ ਖੁਸ਼ਹਾਲੀ ਅਮਨ ਸ਼ਾਂਤੀ ਅਤੇ ਭਾਈਚਾਰੇ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਪ੍ਰਸ਼ਾਸਨ, ਨਗਰ ਨਿਗਮ ਅਤੇ ਪੰਜਾਬ ਪੁਲਿਸ ਦੇ ਮਾਨਵਤਾਵਾਦੀ ਕਾਰਜਾਂ ਲਈ ਹਮੇਸ਼ਾ ਮਦਦਗਾਰ ਦੋਸਤਾਂ ਵਾਂਗ ਸਹਾਇਤਾ ਕਰੇਗੀ, ਇਹ ਵਿਚਾਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਬੀ ਐਸ ਬੇਦੀ ਨੇ ਭਾਸ਼ਾ ਭਵਨ ਵਿਖੇ ਹੋਈ 311ਵੀ ਮੀਟਿੰਗ ਦੌਰਾਨ, ਨਵ ਨਿਯੁਕਤ ਮੇਅਰ ਸ਼੍ਰੀ ਕੁੰਦਨ ਗੋਗੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ । ਡਾਕਟਰ ਰਾਕੇਸ਼ ਵਰਮੀ ਨੇ ਦੱਸਿਆ ਕਿ ਡੀ ਬੀ ਜੀ ਦੇ 1200‌ ਤੋਂ ਵੱਧ ਮੈਂਬਰ, ਆਪਣੇ ਸ਼ਹਿਰ ਸਮਾਜ ਅਤੇ ਮੱਹਲਿਆ ਕਾਲੋਨੀਆਂ ਵਿਖੇ ਸਫਾਈ ਸੁਰੱਖਿਆ ਉਨਤੀ ਖੁਸ਼ਹਾਲੀ ਅਤੇ ਭਾਈਚਾਰੇ ਲਈ ਹਮੇਸ਼ਾ ਇਮਾਨਦਾਰੀ ਵਫ਼ਾਦਾਰੀ ਨਾਲ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਦੇ ਹੋਏ, ਜੁਮੇਵਾਰ ਨਾਗਰਿਕਾਂ ਵਜੋਂ ਕਾਰਜ ਕਰ ਰਹੇ ਹਨ । ਮੇਅਰ ਕੁੰਦਨ ਗੋਗੀਆ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਸ਼ਹਿਰ ਭਾਈਚਾਰੇ ਲਈ ਯਤਨ ਕਰਨੇ ਚਾਹੀਦੇ ਹਨ, ਜਿਸ ਹਿੱਤ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ, ਨਗਰ ਨਿਗਮ ਅਤੇ ਹਰੇਕ ਕਰਮਚਾਰੀ, ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਆਪਣੇ ਸ਼ਹਿਰ ਨੂੰ ਸੱਭ ਤੋਂ ਸੁਰਖਿਅਤ ਸਵੱਛ ਖੁਸ਼ਹਾਲ ਸਿਹਤਮੰਦ ਉੱਨਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਯਤਨ ਕਰਨੇ ਪੈਣਗੇ । ਉਨ੍ਹਾਂ ਨੇ ਕਿਹਾ ਕਿ ਉਹ ਹਰ ਪ੍ਰਕਾਰ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਹਨ। ਇਸ ਡੀ. ਬੀ. ਜੀ. ਦੇ ਸਾਰੇ ਮੈਂਬਰਾਂ ਨੇ ਮੇਅਰ ਸਾਹਿਬ ਨੂੰ ਫੁੱਲਾਂ ਨਾਲ ਆਪਣੀਆਂ ਸ਼ੁਭ ਕਾਮਨਾਵਾਂ, ਅਸ਼ੀਰਵਾਦ ਦੂਆਵਾ ਅਤੇ ਸਹਿਯੋਗ ਦੇਣ ਦਾ ਐਲਾਨ ਕੀਤਾ । ਇਸ ਮੌਕੇ ਡਾਕਟਰ ਬੀ ਐਲ ਭਾਰਦਵਾਜ, ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ, ਡਾਕਟਰ ਰਿਸ਼ਮਾਂ ਕੌਹਲੀ, ਕਾਕਾ ਰਾਮ ਵਰਮਾ, ਮਨਜੀਤ ਸਿੰਘ ਪੂਰਬਾ, ਬੀ. ਐਸ. ਅਨੰਦ, ਐਡਵੋਕੇਟ ਰਣਦੀਪ ਸਿੰਘ ਅਤੇ ਦੂਜੇ ਮੈਂਬਰਾਂ ਨੇ ਆਪਣੇ ਵਿਚਾਰ ਭਾਵਨਾਵਾਂ ਇਰਾਦੇ ਪ੍ਰਗਟ ਕੀਤੇ ।

Leave a Comment

Your email address will not be published. Required fields are marked *

Scroll to Top