ਸੈਫੀ ਜਥੇਬੰਦੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਹੇਰਫ਼ੇਰ ਦਾ ਪ੍ਰਗਟਾਇਆ ਖਦਸਾ

ਸੈਫੀ ਜਥੇਬੰਦੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਹੇਰਫ਼ੇਰ ਦਾ ਪ੍ਰਗਟਾਇਆ ਖਦਸਾ
– ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਵੱਡੇ ਹੇਰਫ਼ੇਰ ਦਾ ਖਦਸਾ : ਸੈਫੀ
ਪਟਿਆਲਾ : ਵਿਦਿਆਰਥੀ ਜਥੇਬੰਦੀ ਸੈਫੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕਾਈ ਦੇ ਇੰਚਾਰਜ ਅਜੇਵੀਰ ਸਿੰਘ ਮਾਂਗਟ ਅਤੇ ਪ੍ਰਧਾਨ ਨਾਰਦਨ ਸਿੰਘ ਸਰਾਂ ਦੀ ਅਗਵਾਈ ਵਿਚ ਸੈਫ਼ੀ ਦੇ ਵਫਦ ਵੱਲੋ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਫੀ ਦੇ ਜਨਰਲ ਸਕੱਤਰ ਸਾਹਿਲ ਬਾਂਸਲ ਨੇ ਕਿਹਾ ਕਿ ਫਰਵਰੀ ਮਹੀਨੇ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਵੱਡੇ ਪੱਧਰ ਉੱਪਰ ਹੇਰਫ਼ੇਰ ਕੀਤੀ ਜਾ ਰਹੀ ਹੈ । ਬਾਂਸਲ ਨੇ ਕਿਹਾ ਕਿ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਕਰਵਾ ਰਹੀ ਹੈ ਪਰ ਉਸ ਦੀਆਂ ਸਟਾਲਾਂ ਦੇ ਪੈਸੇ ਕਿਸੇ ਬਾਹਰੀ ਬੰਦੇ ਦੇ ਖਾਤੇ ਵਿੱਚ ਜਾ ਰਹੇ ਹਨ । ਉਹਨਾਂ ਕਿਹਾ ਕਿ ਜਦਕਿ ਇਹ ਪੈਸੇ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਦੇ ਖਾਤੇ ਵਿੱਚ ਜਮਾਂ ਹੋਣੇ ਚਾਹੀਦੇ ਸਨ । ਜਸ਼ਨ ਖੁੱਡੀਆਂ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਪੁਸਤਕ ਮੇਲੇ ਦੌਰਾਨ ਖਾਣ ਪੀਣ ਵਾਲਿਆਂ ਦੁਕਾਨਾਂ ਦੀ ਸਟਾਲ ਲਈ 17 ਹਾਜ਼ਰ ਦੀ ਮੋਟੀ ਰਕਮ ਵੀ ਨਕਦੀ ਦੇ ਰੂਪ ਵਿਚ ਵਸੂਲੀ ਜਾ ਰਹੀ ਹੈ । ਖੁੱਡੀਆਂ ਨੇ ਕਿਹਾ ਕਿ ਅੱਜ ਸਾਡੇ ਵੱਲੋਂ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹ ਇਸ ਸੰਬੰਧੀ ਸਪੱਸਟ ਕਰਨ । ਇਸ ਮੌਕੇ ਸੈਫੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ, ਰਾਣਾ, ਤਰਨਪ੍ਰੀਤ ਸਿੰਘ, ਹਰਜੀਤ ਸਿੰਘ, ਜਸ਼ਪ੍ਰੀਤ ਸਿੰਘ, ਸਨੀ ਅਲਾਲ , ਸੰਤਾ ਸਿੰਘ, ਅਮਨਦੀਪ ਸਿੰਘ , ਗੁਰਦਿੱਤ ਸਿੰਘ, ਗੁਰਬਾਜ਼ ਸਿੰਘ,ਪੁਨੀਤ ਸਿੰਘ,ਕਰਨਵੀਰ ਸਿੰਘ ਸੁਖਜੋਤ ਸਿੰਘ, ਖੁਸਦੀਪ ਸਿੰਘ, ਸਿਮਰਨਜੀਤ ਸਿੰਘ, ਹਰਕਮਲ ਸਿੰਘ, ਸਤਿੰਦਰ ਸਿੰਘ, ਨਵਜੋਤ ਸਿੰਘਤੋ ਇਲਾਵਾ ਵੱਡੀ ਗਿਣਤੀ ਵਿੱਚ ਸੈਫੀ ਮੈਂਬਰ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top