ਦਿ ਪਟਿਆਲਾ ਵੈੱਲਫੇਅਰ ਸੋਸਾਇਟੀ ਨੇ ਨਵੇਂ ਸਾਲ ਦੀ ਆਮਦ `ਤੇ ਕਰਵਾਇਆ ਧਾਰਮਿਕ ਸਮਾਗਮ

ਦਿ ਪਟਿਆਲਾ ਵੈੱਲਫੇਅਰ ਸੋਸਾਇਟੀ ਨੇ ਨਵੇਂ ਸਾਲ ਦੀ ਆਮਦ `ਤੇ ਕਰਵਾਇਆ ਧਾਰਮਿਕ ਸਮਾਗਮ
ਨਾਭਾ, : ਪਟਿਆਲਾ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਦਿ ਪਟਿਆਲਾ ਵੈਲਫੇਅਰ ਸੋਸਾਇਟੀ ਲੰਮੇ ਸਮੇਂ ਤੋਂ ਸਮਾਜ-ਸੇਵਾ ਦੇ ਖੇਤਰ `ਚ ਆਪਣੇ ਕਾਰਜ ਕਰਦੀ ਆ ਰਹੀ ਹੈ । ਸੰਸਥਾ ਵੱਲੋਂ ਚੇਅਰਮੈਨ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਨਵੇਂ ਸਾਲ 2025 ਦੀ ਆਮਦ `ਤੇ ਮੁੱਖ ਦਫਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ । ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ । ਇਸ ਦੌਰਾਨ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ- ਮਹਾਪੁਰਖਾਂ ਨੇ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਨ੍ਹਾਂ `ਚ ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਦਰਬਾਰਾ ਸਿੰਘ ਰੋਹੀਸਤ ਵਾਲੇ, ਸੰਤ ਬਾਬਾ ਜੈਮਲ ਸਿੰਘ ਭਿੰਡਰ, ਬਾਬਾ ਬਚਨ ਦਾਸ, ਬਾਬਾ ਨਛੱਤਰ ਸਿੰਘ ਕੈਲਰਰੈਟੀ ਵਾਲੇ, ਸੰਤ ਬਾਬਾ ਗੁਰਚਰਨ ਦਾਸ ਗੱਦੀ ਨਸ਼ੀਨ ਰੋਡਵਾਲ ਵਾਲੇ ਆਦਿ ਨੇ ਆਪਣੀ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਜ਼ਰੂਰ ਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਉਪਦੇਸ਼ ਦਿੱਤਾ । ਸਮਾਗਮ `ਚ ਵਿਸ਼ੇਸ਼ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਸੋਸਾਇਟੀ ਸਾਬਕਾਆਈ ਜੀ ਰਣਬੀਰ ਸਿੰਘ ਖੱਟੜਾ ਦੇ ਸਪੁੱਤਰ ਚੇਅਰਮੈਨ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਜਰੂਰਤਮੰਦਾਂ ਦੀ ਮਦਦ ਕਰਦੀ ਆ ਰਹੀ ਹੈ, ਜਿਨ੍ਹਾਂ ਦੇ ਦਰ `ਤੇ ਜਾਣ ਵਾਲਾ ਕੋਈ ਵੀ ਜਰੂਰਤਮੰਦ ਕਦੇ ਵੀ ਖਾਲੀ ਨਹੀਂ ਮੁੜਿਆ, ਜਿਸ ਕਰ ਕੇ ਇਹ ਸੰਸਥਾ ਪਟਿਆਲਾ ਦੀਆਂ ਨਾਮੀ ਸਮਾਜ ਸੇਵੀ ਸੰਸਥਾਵਾਂ ਵਿਚੋਂ ਇਕ ਹੈ ।
ਇਸ ਮੌਕੇ ਸਾਬਕਾ ਆਈ. ਜੀ. ਰਣਬੀਰ ਸਿੰਘ ਖੱਟੜਾ ਤੇ ਸੰਸਥਾ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ ਤੇ ਸਮੁੱਜੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਆਏ ਹੋਏ ਸੰਤਾਂ-ਮਹਾਪੁਰਖਾਂ ਤੇ ਹੋਰ ਸਮਾਜ- ਸੇਵਾ ਦੇ ਖੇਤਰ `ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਲਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ, ਜਿਸ `ਚ ਪੈਰਿਸ ਵਿਖੇ 1230 ਕਿਲੋਮੀਟਰ ਦੀ ਰਾਈਡ ਕਰਨ ਵਾਲੇ ਪਟਿਆਲਾ ਦੇ ਨਾਮੀ ਸਾਈਕਲਿਸਟ ਐਡਵੋਕੇਟ ਕਵਰ ਗੁਰਪ੍ਰੀਤ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਜਿੱਥੇ ਆਈ ਸੰਗਤ ਦਾ ਧੰਨਵਾਦ ਕੀਤਾ, ਉੱਥੇ ਹੀ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੁੱਚੀ ਸੰਗਤ ਨੂੰ ਚਾਹੀਦਾ ਹੈ ਕਿ ਉਹ ਜਰੂਰਤਮੰਦਾਂ ਦੀ ਮਦਦ ਲਈ ਕਦੇ ਵੀ ਪਿੰਡ ਨਾ ਹਟਣ ਕਿਉਂਕਿ ਸਾਨੂੰ ਸਾਡੀ ਬਾਣੀ ਨੇ ਇਹੀ ਕੁਝ ਦੱਸਿਆ ਕਿ ਜ਼ਰੂਰਤ ਪੈਣ `ਤੇ ਜਰੂਰਤਮੰਦਾਂ ਦੀ ਮਦਦ ਕਰਨਾ ਸਾਡੀ ਸਿੱਖ ਕੰਮ ਦਾ ਮੁੱਢਲਾ ਫਰਜ਼ ਬਣਦਾ ਹੈ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੇਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਲਖਬੀਰ ਸਿੰਘ ਲੈਟ, ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ, ਜਸਵਿੰਦਰ ਟਿਵਾਣਾ, ਮੇਜਰ ਸਿੰਘ ਬਿੱਲ, ਟਿਵਾਣਾ, ਕੁਲਵੰਤ ਸਿੰਘ ਨਾਭਾ, ਸੁਖਵਿੰਦਰਪਾਲ ਸਿੰਘ ਮਿੰਟਾ, ਯਾਦਵਿੰਦਰ ਸਿੰਘ ਯਾਦੀ ਨੰਦਪੁਰ ਕੱਸੇ, ਅਮਰੀਕ ਸਿੰਘ ਸਿਉਣਾ, ਐਮ. ਡੀ. ਗੁਰਬਾਜ ਸਿੰਘ ਸੇਖੋਂ, ਅਮਰੀਕ ਸਿੰਘ ਲੰਗ, ਗੁਰਜਿੰਦਰ ਸਿੰਘ ਦਿਆਲਗੜ੍ਹ, ਅੰਗਰੇਜ ਸਿੰਘ, ਬਿਲ੍ਹਾ ਪਹਿਲਵਾਨ, ਗੁਰਮੁਖ ਠੇਕੇਦਾਰ, ਸੂਬੇਦਾਰ ਗੁਰਨਾਹਰ ਸਿੰਘ ਅਜਨੌਦਾ, ਕੇਸਰ ਸਿੰਘ ਲੁਬਾਣਾ, ਯੁਵਰਾਜ ਸੁਰਮਾ ਭਾਈਆ ਸਿੰਘ, ਰੰਮੀ ਸਿੰਬੜ, ਸੁਖਵਿੰਦਰ ਸਿੰਘ ਰੋਡਵਾਲ, ਤਰਸੇਮ ਕੋਟਲੀ, ਗੁਰੀ ਸਿੱਧੂਵਾਲ ਆਦਿ ਵੀ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top