ਇੰਦੌਰ ਦੇ ਵਪਾਰੀ ਦੇ ਮਰਨ ਤੋਂ ਬਾਅਦ ਦਾਨ ਕੀਤੇ ਸਰੀਰਕ ਅੰਗਾਂ ਨਾਲ ਬਚੀ ਚਾਰ ਲੋਕਾਂ ਨੂੰ ਨਵੀਂ ਜਿ਼ੰਦਗੀ

ਇੰਦੌਰ ਦੇ ਵਪਾਰੀ ਦੇ ਮਰਨ ਤੋਂ ਬਾਅਦ ਦਾਨ ਕੀਤੇ ਸਰੀਰਕ ਅੰਗਾਂ ਨਾਲ ਬਚੀ ਚਾਰ ਲੋਕਾਂ ਨੂੰ ਨਵੀਂ ਜਿ਼ੰਦਗੀ
ਇੰਦੌਰ : ਭਾਰਤ ਦੇਸ਼ ਦੇ ਸ਼ਹਿਰ ਇੰਦੌਰ ਦੇ ਇਕ ਵਪਾਰੀ ਜਿਨ੍ਹਾਂ ਦੀ ਉਮਰ 69 ਸਾਲ ਸੀ ਤੇ ਜਿ਼ੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਸਵਰਗ ਸਿਧਾਰਨ ਤੇ ਵੀ ਚਾਰ ਲੋਕਾਂ ਦੇ ਕੰਮ ਆ ਗਏ । 69 ਸਾਲਾ ਵਪਾਰੀ ਨੇ ਮਰਨ ਤੋਂ ਬਾਅਦ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕਰ ਦਿੱਤਾ, ਜਿਸ ਕਾਰਨ ਚਾਰ ਲੋਕਾਂ ਨੂੰ ਇਕ ਨਵੀਂ ਜਿ਼ੰਦਗੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵਰਗ ਸਿਧਾਰ ਗਏ 69 ਸਾਲਾ ਵਪਾਰੀ ਦੇ ਦੋਵੇਂ ਹੱਥ ਮੁੰਬਈ ਦੇ ਇਕ 28 ਸਾਲਾ ਵਿਅਕਤੀ ਨੂੰ ਟਰਾਂਸਪਲਾਂਟ ਕਰਕੇ ਨੌਜਵਾਨ ਲਈ ਨਵੀਂ ਜ਼ਿੰਦਗੀ ਦਾ ਰਾਹ ਪੱਧਰਾ ਕਰ ਦਿਤਾ ਗਿਆ ਹੈ । ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦੌਰ ਦੇ ਟਾਇਲਸ ਵਪਾਰੀ ਸੁਰਿੰਦਰ ਪੋਰਵਾਲ (69) ਦਾ 23 ਦਸੰਬਰ ਨੂੰ ਸ਼ਹਿਰ ਦੇ ਇਕ ਨਿਜੀ ਹਸਪਤਾਲ ’ਚ ਅਪੈਂਡਿਕਸ ਦਾ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਸਟਰੋਕ ਕਾਰਨ ਬ੍ਰੇਨ ਡੈੱਡ ਐਲਾਨ ਦਿਤਾ ਗਿਆ ਸੀ । ਉਨ੍ਹਾਂ ਦਸਿਆ ਕਿ ਪੋਰਵਾਲ ਦੀ ਦੋ ਸਾਲ ਪਹਿਲਾਂ ਬ੍ਰੇਨ ਹੈਮਰੇਜ ਕਾਰਨ ਸਰਜਰੀ ਹੋਈ ਸੀ । ਅਧਿਕਾਰੀਆਂ ਨੇ ਦਸਿਆ ਕਿ ਜੈਨ ਭਾਈਚਾਰੇ ਨਾਲ ਸਬੰਧਤ ਪੋਰਵਾਲ ਦੀ ਅੰਤਮ ਇੱਛਾ ਅਨੁਸਾਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਵਾਰਕ ਮੈਂਬਰ ਖੁਦ ਉਸ ਦੇ ਅੰਗ ਦਾਨ ਕਰਨ ਲਈ ਅੱਗੇ ਆਏ । ਉਨ੍ਹਾਂ ਕਿਹਾ ਕਿ ਸਰਜਨਾਂ ਨੇ ਸੋਮਵਾਰ ਸ਼ਾਮ ਨੂੰ 69 ਸਾਲਾ ਕਾਰੋਬਾਰੀ ਦੀ ਬ੍ਰੇਨ ਡੈੱਡ ਬਾਡੀ ਤੋਂ ਦੋਵੇਂ ਹੱਥ, ਜਿਗਰ ਅਤੇ ਦੋਵੇਂ ਗੁਰਦੇ ਪ੍ਰਾਪਤ ਕੀਤੇ । ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ ਦੇ ਸੰਸਥਾਪਕ ਸਕੱਤਰ ਡਾਕਟਰ ਸੰਜੇ ਦੀਕਸ਼ਿਤ ਨੇ ਦਸਿਆ ਕਿ ਪੋਰਵਾਲ ਦੁਆਰਾ ਮਰਨ ਉਪਰੰਤ ਦਾਨ ਕੀਤੇ ਗਏ ਦੋਵੇਂ ਹੱਥ ਇਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜੇ ਗਏ ਸਨ । ਇਨ੍ਹਾਂ ਹੱਥਾਂ ਨੂੰ ਮੁੰਬਈ ਦੇ ਇਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਇਕ 28 ਸਾਲਾ ਨੌਜਵਾਨ ਦੇ ਸਰੀਰ ਵਿਚ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ । ਉਸ ਨੇ ਦਸਿਆ ਕਿ ਇਸ ਨੌਜਵਾਨ ਨੂੰ ਕੁਝ ਸਾਲ ਪਹਿਲਾਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਸੀ, ਜਿਸ ਤੋਂ ਬਾਅਦ ਉਸ ਦੇ ਦੋਵੇਂ ਹੱਥ ਕੰਮ ਕਰਨਾ ਬੰਦ ਕਰ ਗਏ ਸਨ । ਇਕ ਸਮਾਜਕ ਸੰਸਥਾ ‘ਮੁਸਕਾਨ’ ਦੇ ਕਾਰਕੁਨ ਸੰਦੀਪਨ ਆਰੀਆ ਨੇ ਦਸਿਆ ਕਿ ਪੋਰਵਾਲ ਦੇ ਦੋ ਗੁਰਦੇ ਸਥਾਨਕ ਹਸਪਤਾਲਾਂ ਵਿਚ ਦਾਖ਼ਲ ਦੋ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਗਏ ਸਨ, ਜਦੋਂ ਕਿ ਉਨ੍ਹਾਂ ਦੇ ਜਿਗਰ ਨੂੰ ਇਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜਿਆ ਗਿਆ ਸੀ ਅਤੇ ਇਕ ਹਸਪਤਾਲ ਵਿਚ ਦਾਖ਼ਲ ਮਰੀਜ਼ ਦੇ ਸਰੀਰ ਵਿਚ ਇਸ ਅੰਗ ਨੂੰ ਟਰਾਂਸਪਲਾਂਟ ਕੀਤਾ ਗਿਆ । ਉਨ੍ਹਾਂ ਦਸਿਆ ਕਿ ਪੋਰਵਾਲ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਚਮੜੀ ਅਤੇ ਅੱਖਾਂ ਵੀ ਦਾਨ ਕੀਤੀਆਂ ਹਨ ।

Leave a Comment

Your email address will not be published. Required fields are marked *

Scroll to Top