ਰੈਡ ਕਰਾਸ/ਸੈਂਟ ਜ਼ੋਨ ਐਬੁੰਲੈਂਸ ਬ੍ਰਗੇਡ, ਪਟਿਆਲਾ ਵਲੋ ਸ਼ਹੀਦੀ ਜ਼ੋੜ ਮੇਲ ਸਮੇਂ ਫਸਟ ਏਡ ਪੋੋਸਟ
ਪਟਿਆਲਾ : ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀ ਬੇਨਤੀ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸੋੋਸਾਇਟੀ, ਪਟਿਆਲਾ ਜੀ ਦੀ ਪ੍ਰਵਾਨਗੀ ਅਨੁਸਾਰ ਭਾਈ ਘਨੱਇਆ ਸੈਂਟ ਜ਼ੋਨ ਐਬੁੰਲੈਂਸ ਬ੍ਰਗੇਡ, ਪਟਿਆਲਾ ਦੀ ਮੈਡੀਕਲ ਫਸਟ ਏਡ ਟੀਮ ਸਮੇਤ ਐਂਬੁੂਲੈਂਸ ਵੈਨ ਸ੍ਰੀ ਹਰਿੰਦਰ ਸਿੰਘ ਕਰੀਰ, ਰਾਸਟਰਪਤੀ ਅਵਾਰਡੀ ਅਵੇਤਨੀ ਸਹਾਇਕ ਕਮਿਸ਼ਨਰ (ਸੈਂਟ ਜ਼ੋਨ) ਅਤੇ ਕੋੋਰ ਕਮਾਂਡਰ (ਭਾਈ ਘਨੱਇਆ ਕੋਰ) ਦੀ ਅਗਵਾਈ ਵਿੱਚ ਸ਼ਹੀਦੀ ਜ਼ੋੜ ਮੇਲ-2024 ਸਮੇਂ ਫਤਹਿਗੜ੍ਹ੍ਹ ਸਾਹਿਬ ਵਿਖੇ ਭੇਜੀ ਗਈ । ਫਸਟ ਏਡ ਪੋਸਟਾਂ ਤੇ ਵੈਦ ਸ੍ਰੀ ਹਰਮੇਸ ਸਿੰਘ, ਉਪ-ਵੈਦ ਸ੍ਰੀ ਹਰਬਿੰਦਰ ਸਿੰਘ, ਕੇ. ਕੇ. ਬਾਂਸਲ ਡਵੀਜ਼ਨਲ ਕਮਾਂਡਰ, ਜਸਪਾਲ ਸਿੰਘ, ਕੋਰ ਆਫਿਸਰ, ਜਰਨੈਲ ਸਿੰਘ ਸਾਰਜੈਟ, ਸੰਜੀਵ ਸਰਮਾ ਸਾਰਜੈਟ, ਰਜੇਸ ਕੁਮਾਰ ਕਾਰਪੋਰਲ, ਸ੍ਰੀ ਬਲਵੀਰ ਸਿੰਘ ਲੈਸ਼ ਕਾਰਪੋਰਲ, ਸੁਖਨੈਬ ਸਿੰਘ ਲੈਸ਼ ਕਾਰਪੋਰਲ ਅਤੇ ਪਰਵੀਨ ਕੁਮਾਰ ਡਰਾਇਵਰ ਅਤੇ ਹੋਰ ਮੈਂਬਰਾਂ ਵੱਲੋੋ ਦਿਨ ਰਾਤ ਫਸਟ ਏਡ ਪੋਸਟਾਂ ਤੇ ਬ੍ਰਗੇਡ ਮੈਂਬਰਾਂ ਵਲੋੋ ਦਿਨ ਰਾਤ ਫਸਟ ਏਡ ਪੋਸਟਾਂ ਤੇ 3548 ਲੋੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਪੱਟੀਆਂ ਆਦਿ ਕੀਤੀਆਂ ਗਈਆਂ । ਜਿ਼ਆਦਾ 4 ਫੱਟੜ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ। ਆਪਣੇ ਮਾਤਾ ਪਿਤਾ ਤੋਂ ਬਿਛੜੇ ਹੋਏ 4 ਬੱਚਿਆਂ ਨੂੰ ਉਨਾ ਦੇ ਮਾਤਾ ਪਿਤਾ ਦੇ ਸਪੁਰਦ ਕੀਤਾ ਗਿਆ । ਇਸ ਤੋਂ ਇਲਾਵਾ ਘਬਰਾਅਟ ਨਾਲ ਬੇਹੋਸ 12 ਬਜੂਰਗਾਂ ਨੂੰ ਮੋਕੇ ਤੇ ਫਸਟ ਏਡ ਦੇ ਕੇ ਉਨ੍ਹਾਂ ਦੇ ਵਾਲੀ ਵਾਰਸਾਂ ਨੂੰ ਸਪੂਰਦ ਕੀਤਾ । ਵੈਦ ਹਰਮੇਸ ਸਿੰਘ, ਉਪ-ਵੈਦ ਹਰਬਿੰਦਰ ਸਿੰਘ ਖਾਲਸਾ ਆਰਯੂਵੇਦਿਕ ਮੈਡੀਕਲ ਸਟੋਰ, ਭਾਦਸੋ ਰੋਡ, ਪਟਿਆਲਾ ਅਤੇ ਦਵਿੰਦਰ ਸਿੰਘ ਛਾਬਰਾ ਮੈਡੀਕਲ ਸਟੋਰ, ਸਰਹਿੰਦ ਨੇ ਫਸਟ ਏਡ ਪੋਸਟ ਵਾਸਤੇ ਮੁਫਤ ਦਵਾਇਆਂ ਦਿਤਿਆਂ।ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਵਲੋ ਸੈਂਟ ਜ਼ੋਨ ਐਬੁੰਲੈਂਸ ਬ੍ਰਗੇਡ, ਪਟਿਆਲਾ ਦੇ ਮੈਬਰਾਂ ਦੀ ਜ਼ੋੜ ਮੇਲ ਸਮੇਂ ਕੀਤੀ ਸੇਵਾ ਦੀ ਸਲਾਘਾਂ ਕੀਤੀ ।