ਬੀ. ਸੀ. ਏ. ਐਸ. ਤੇ ਸੀ. ਆਈ. ਐਸ. ਐਫ. ਨੇ ਕੀਤੇ ਹੈਂਡਬੈਗ ਨੀਤੀ ਵਿਚ ਬਦਲਾਓ

ਬੀ. ਸੀ. ਏ. ਐਸ. ਤੇ ਸੀ. ਆਈ. ਐਸ. ਐਫ. ਨੇ ਕੀਤੇ ਹੈਂਡਬੈਗ ਨੀਤੀ ਵਿਚ ਬਦਲਾਓ
ਨਵੀਂ ਦਿੱਲੀ : ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀ. ਸੀ. ਏ.ਐਸ.) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ) ਨੇ ਹੈਂਡ ਬੈਗ ਨੀਤੀ ਵਿੱਚ ਬਦਲਾਅ ਕਰਦਿਆਂ ਹਵਾਈ ਜਹਾਜ਼ਾਂ ਅੰਦਰ ਸਮਾਨ ਲਿਜਾਣ ਜਾਣ ਸਬੰਧੀ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਹਵਾਈ ਯਾਤਰੀਆਂ ਦੀਆਂ ਚਿੰਤਾਵਾਂ ਵਿਚ ਵਾਧਾ ਹੋ ਗਿਆ ਹੈ । ਨਵੇਂ ਨਿਯਮਾਂ ਮੁਤਾਬਕ ਹੁਣ ਮੁਸਾਫ਼ਰਾਂ ਨੂੰ ਫਲਾਈਟ ਦੇ ਅੰਦਰ ਸਿਰਫ ਇੱਕ ਹੈਂਡ ਬੈਗ ਜਾਂ ਕੈਬਿਨ ਬੈਗ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ । ਇਹ ਨਿਯਮ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਲਾਗੂ ਹੋਣਗੇ । ਇੱਕ ਬੈਗ ਤੋਂ ਇਲਾਵਾ ਬਾਕੀ ਸਾਰੇ ਬੈਗਾਂ ਨੂੰ ਲਗੇਜ ਵਜੋਂ ਚੈੱਕ-ਇਨ ਕਰਨਾ ਜ਼ਰੂਰੀ ਕਰ ਦਿੱਤਾ ਹੈ । ਬੀ. ਸੀ. ਏ. ਐਸ. ਨੇ ਜਹਾਜ਼ਾਂ ਵਿੱਚ ਯਾਤਰੀਆਂ ਦੀ ਵਧਦੀ ਗਿਣਤੀ ਤੇ ਸਮਰੱਥਾ ਤੋਂ ਵੱਧ ਭਾਰ ਲਿਜਾਣ ਤੋਂ ਰੋਕਣ ਦੇ ਮਨੋਰਥ ਕਾਰਨ ਹੈਂਡ ਬੈਗ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ । ਨਵੰਬਰ 2024 ਵਿੱਚ ਉਡਾਣਾਂ ਦੀ ਗਿਣਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਏਅਰਪੋਰਟ ‘ਤੇ ਵੀ ਬੋਝ ਵਧ ਰਿਹਾ ਹੈ। ਨਵੇਂ ਨਿਯਮ ਸੁਰੱਖਿਆ ਜਾਂਚ ਲਈ ਲੱਗਣ ਵਾਲੇ ਸਮੇਂ ਨੂੰ ਵੀ ਘਟਾ ਦੇਣਗੇ ਅਤੇ ਜਹਾਜ਼ਾਂ ਦੇ ਤੇਲ ਦੀ ਐਵਰੇਜ ਵੀ ਵਧੇਗੀ ।

Leave a Comment

Your email address will not be published. Required fields are marked *

Scroll to Top