ਟੈਲੀਕਾਮ ਰੈਗੂਲੇਟਰੀ ਨੇ ਕੀਤਾ ਮੋਬਾਈਲ ਉਪਭੋਗਤਾਵਾਂ ਲਈ ਕਈ ਨਵੇਂ ਨਿਯਮਾਂ ਦਾ ਐਲਾਨ
ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ (ਟਰਾਈ ) ਨੇ ਭਾਰਤ ਦੇਸ਼ ਦੇ 120 ਕਰੋੜ ਤੋਂ ਵੱਧ ਮੋਬਾਇਲ ਖਪਤਕਾਰਾਂ ਲਈ ਨਵੇਂ ਨਿਯਮਾਂ ਦੇ ਐਲਾਨ ਟੈਲੀਕਾਮ ਕੰਜਿ਼ਊਮਰ ਪ੍ਰੋਟੈਕਸ਼ਨ ਰੈਗੂਲੇਸ਼ਨ `ਚ 12ਵੀਂ ਸੋਧ ਦੇ ਤਹਿਤ ਕੀਤਾ ਹੈ। ਟਰਾਈ ਵਲੋਂ ਲਾਗੂ ਕੀਤੇ ਗਏ ਨਿਯਮਾਂ ਤਹਿਤ 10 ਰੁਪਏ ਦਾ ਰੀਚਾਰਜ, 365 ਦਿਨਾਂ ਦੀ ਵਲਿਡਿਟੀ ਅਤੇ ਦੋਹਰੇ ਸਿਮ ਕਾਰਡਾਂ ਵਾਲੇ ਖਪਤਕਾਰਾਂ ਲਈ ਸਿਰਫ ਆਵਾਜ਼ ਵਾਲੇ ਪਲਾਨ ਨੂੰ ਲਾਜ਼ਮੀ ਬਣਾਉਣ ਵਰਗੇ ਕਈ ਮਹੱਤਵਪੂਰਨ ਫੈਸਲੇ ਸ਼ਾਮਲ ਹਨ । ਦੱਸਣਯੋਗ ਹੈ ਕਿ ਟਰਾਈ ਵਲੋਂ ਲਏ ਗਏ ਅਹਿਮ ਫੈਸਲਿਆਂ ਨਾਲ ਖਪਤਕਾਰਾਂ ਦੀ ਦਿਲਚਸਪੀ ਵਧੇਗੀ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਨਵਰੀ ਦੇ ਦੂਜੇ ਹਫਤੇ ਤੋਂ ਸ਼ੁਰੂ ਹੋ ਸਕਦੀ ਹੈ ।