Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Wednesday, 11 Nov 2026 | 1:29 am

+91 90915 01313 , +91 90916 01313

punjabbanni@gmail.com
punjabbani@yahoo.com

ਹਾਈ ਵੋਲਟੇਜ ਕਰੰਟ ਕਾਰਨ ਝੁਲਸਿਆ 7ਵੀਂ ਜਮਾਤ ਦਾ ਵਿਦਿਆਰਥੀ

ਹਾਈ ਵੋਲਟੇਜ ਕਰੰਟ ਕਾਰਨ ਝੁਲਸਿਆ 7ਵੀਂ ਜਮਾਤ ਦਾ ਵਿਦਿਆਰਥੀ

ਹਾਈ ਵੋਲਟੇਜ ਕਰੰਟ ਕਾਰਨ ਝੁਲਸਿਆ 7ਵੀਂ ਜਮਾਤ ਦਾ ਵਿਦਿਆਰਥੀ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ `ਚ ਢੰਡਾਰੀ ਖੁਰਦ ਵਿਖੇ ਛੱਤ `ਤੇ ਖੇਡ ਰਿਹਾ ਇਕ ਵਿਦਿਆਰਥੀ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ `ਚ ਆ ਗਿਆ । ਵਿਦਿਆਰਥੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ । ਵਿਸ਼ਾਲ ਛੱਤ `ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ । ਰੌਲਾ ਸੁਣ ਕੇ ਵਿਦਿਆਰਥੀ ਨੂੰ ਤੁਰਤ ਸਿਵਲ ਹਸਪਤਾਲ ਲਿਆਂਦਾ ਗਿਆ । ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਤੁਰੰਤ ਪੀ. ਜੀ. ਆਈ. ਰੈਫ਼ਰ ਕਰ ਦਿਤਾ। ਜ਼ਖ਼ਮੀ ਵਿਦਿਆਰਥੀ ਦਾ ਨਾਂ ਵਿਸ਼ਾਲ (14) ਹੈ । ਵਿਸ਼ਾਲ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੈ । ਜਾਣਕਾਰੀ ਦਿੰਦਿਆਂ ਵਿਸ਼ਾਲ ਦੇ ਜੀਜਾ ਸੁਮਿਤ ਨੇ ਦਸਿਆ ਕਿ ਵਿਸ਼ਾਲ ਛੱਤ `ਤੇ ਖੇਡ ਰਿਹਾ ਸੀ । ਫਿਰ ਗੁਆਂਢ `ਚ ਰਹਿਣ ਵਾਲੀ ਔਰਤ ਨੇ ਪਾਣੀ ਨਾਲ ਭਿੱਜੀ ਸਾੜੀ ਛੱਤ `ਤੇ ਸੁੱਕਣੀ ਪਾ ਦਿਤੀ ਸੀ । ਵਿਸ਼ਾਲ ਆਪਣੀ ਛੱਤ `ਤੇ ਖੇਡ ਰਿਹਾ ਸੀ । ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਹਵਾ ਚਲਣ ਕਾਰਨ ਸਾੜੀ ਵਿਚ ਜੋ ਪਾਣੀ ਸੀ ਉਹ ਹਾਈ ਟੈਂਸ਼ਨ ਤਾਰਾਂ `ਤੇ ਡਿੱਗ ਗਿਆ, ਜਿਸ ਕਾਰਨ ਇਮਾਰਤ ਦੀ ਛੱਤ `ਤੇ ਬਿਜਲੀ ਦਾ ਕਰੰਟ ਲਗ ਗਿਆ।ਵਿਸ਼ਾਲ ਨੇ ਦਸਿਆ ਕਿ ਨਹਾਉਣ ਤੋਂ ਬਾਅਦ ਉਹ ਛੱਤ ਦੇ ਬਨੇਰੇ ਕੋਲ ਖੇਡਦੇ ਸਮੇਂ ਖੜ੍ਹਾ ਹੋ ਗਿਆ । ਫਿਰ ਅਚਾਨਕ ਉਸ ਨੂੰ ਕਰੰਟ ਲਗ ਗਿਆ। ਉਸ ਨੂੰ ਲੱਗਾ ਜਿਵੇਂ ਉਸ ਨੂੰ ਅੱਗ ਲਗ ਗਈ ਹੋਵੇ। ਇਸ ਦੌਰਾਨ ਉਹ ਬੇਹੋਸ਼ ਹੋ ਗਿਆ ਅਤੇ ਜ਼ਮੀਨ `ਤੇ ਡਿੱਗ ਗਿਆ । ਪੂਰੀ ਇਮਾਰਤ ਦੀਆਂ ਤਾਰਾਂ ਸੜ ਗਈਆਂ । ਹਾਦਸੇ `ਚ ਔਰਤ ਦੇ ਵੀ ਝੁਲਸਣ ਦਾ ਪਤਾ ਲੱਗਾ ਹੈ । ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਠੋਸ ਜਾਣਕਾਰੀ ਨਹੀਂ ਆਈ ਹੈ, ਜਦੋਂ ਵਿਸ਼ਾਲ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ 60 ਤੋਂ 70 ਫ਼ੀ ਸਦੀ ਤਕ ਸੜ ਚੁਕਾ ਸੀ । ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਪੀ. ਜੀ. ਆਈ. ਰੈਫ਼ਰ ਕਰ ਦਿਤਾ। ਵਿਸ਼ਾਲ 7ਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਇੱਕ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ । ਸੁਮਿਤ ਨੇ ਦਸਿਆ ਕਿ ਬਿਜਲੀ ਦੇ ਝਟਕੇ ਕਾਰਨ ਵਿਸ਼ਾਲ ਦੇ ਚਿਹਰੇ ਦੀ ਚਮੜੀ ਅਤੇ ਬਾਕੀ ਸਰੀਰ ਸੜ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਹਾਈ ਵੋਲਟੇਜ ਤਾਰਾਂ ਨੂੰ ਲੈ ਕੇ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਹੈ ।

Scroll to Top