ਮੋਹਾਲੀ ਦੇ ਪਿੰਡ ਸੋਹਾਣਾ ’ਚ ਬਹੁ-ਮੰਜ਼ਲਾ ਇਮਾਰਤ ਡਿੱਗਣ ਨਾਲ ਵੱਡੀ ਗਿਣਤੀ ਵਿਚ ਲੋਕ ਦੱਬੇ
ਮੋਹਾਲੀ : ਜਿ਼ਲਾ ਮੋਹਾਲੀ ਅਧੀਨ ਪੈਂਦੇ ਪਿੰਡ ਸੋਹਾਣਾ ਵਿਖੇ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਹੈ। ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਮਾਰਤ ਡਿੱਗਦੇ ਹੀ ਬਹੁਤ ਉੱਚੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਮਲਬੇ ਨੂੰ ਹਟਾਉਣ ਲੱਗ ਪਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ `ਤੇ ਪਹੁੰਚ ਗਈ ।