ਯੂਰੀਆ ਨਾਲ ਭਰਿਆ ਟਰਾਲਾ ਪੁਲ ਤੇ ਰੇਲਿੰਗ ਨਾਲ ਟਕਰਾਉਣ ਕਰਕੇ ਪਲਟਿਆ

ਯੂਰੀਆ ਨਾਲ ਭਰਿਆ ਟਰਾਲਾ ਪੁਲ ਤੇ ਰੇਲਿੰਗ ਨਾਲ ਟਕਰਾਉਣ ਕਰਕੇ ਪਲਟਿਆ
ਲੁਧਿਆਣਾ, 19 ਦਸੰਬਰ : ਪੰਜਾਬ ਦੇ ਮਹਾਨਗਰ ਲੁਧਿਆਣਾ ‘ਚ ਅੱਜ ਇਕ ਯੂਰੀਆ ਨਾਲ ਭਰਿਆ ਟਰਾਲਾ ਦਿੱਲੀ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ‘ਤੇ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਿਆ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ । ਚਸ਼ਮਦੀਦਾਂ ਅਨੁਸਾਰ ਜਦੋਂ ਟਰਾਲਾ ਪਲਟਿਆ ਤਾਂ ਇੰਜਣ ਵਿੱਚ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ । ਹਾਲਾਂਕਿ ਟਰਾਲੇ ਵਿੱਚ ਸਵਾਰ ਡਰਾਈਵਰ ਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ । ਗਨੀਮਤ ਰਹੀ ਕਿ ਟਰਾਲਾ ਪੁਲ ਤੋਂ ਹੇਠਾਂ ਨਹੀਂ ਡਿੱਗਿਆ ਨਹੀਂ ਤਾਂ ਪੁਲ ਦੇ ਹੇਠਾਂ ਜਾ ਰਹੇ ਵਾਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਟਰਾਲੇ ਨੂੰ ਅੱਗ ਲੱਗੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਦੀਆਂ 2 ਤੋਂ 3 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ । ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ।

Leave a Comment

Your email address will not be published. Required fields are marked *

Scroll to Top