ਹਸਪਤਾਲਾਂ, ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਵਿਖੇ ਆਫ਼ਤ ਪ੍ਰਬੰਧਨ ਟੀਮਾਂ ਜ਼ਰੂਰੀ : ਕਾਕਾ ਰਾਮ ਵਰਮਾ

ਹਸਪਤਾਲਾਂ, ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਵਿਖੇ ਆਫ਼ਤ ਪ੍ਰਬੰਧਨ ਟੀਮਾਂ ਜ਼ਰੂਰੀ : ਕਾਕਾ ਰਾਮ ਵਰਮਾ
ਪਟਿਆਲਾ : ਹਸਪਤਾਲਾਂ, ਵਉਪਾਰਕ ਅਦਾਰਿਆਂ, ਸੰਸਥਾਵਾਂ ਅਤੇ ਮੱਹਲਿਆ/ ਕਾਲੋਨੀਆਂ ਵਿਖੇ ਸਥਾਨਕ ਕਰਮਚਾਰੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਦੀਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟੀਮਾਂ ਬਣਾ ਕੇ ਹਰ ਮਹੀਨੇ, ਤਬਾਹੀ ਪੈਦਾ ਕਰਨ ਵਾਲੇ ਬਿਜਲੀ, ਗੈਸਾਂ, ਪੈਟਰੋਲੀਅਮ, ਰਸਾਇਣਕ, ਧੂੰਏਂ ਪੈਦਾ ਕਰਨ ਵਾਲੇ ਉਪਕਰਨਾਂ ਅਤੇ ਘਟਨਾਵਾਂ ਪੈਦਾ ਕਰਨ ਵਾਲੀਆ ਥਾਵਾਂ ਦੀ ਜਾਂਚ ਕੀਤੀ ਜਾਵੇ ਅਤੇ ਸਾਲ ਵਿੱਚ ਦੋ ਤਿੰਨ ਵਾਰ 8 ਤਰ੍ਹਾਂ ਦੀਆਂ ਟੀਮਾਂ ਬਣਾਕੇ ਮੌਕ ਡਰਿੱਲਾਂ ਕਰਵਾਈਆਂ ਜਾਣ, ਇਹ ਵੱਡਮੁੱਲੀ ਜਾਣਕਾਰੀ ਜ਼ੰਗੀ ਪੱਧਰ ਤੇ, ਹਰਰੋਜ ਟ੍ਰੇਨਿੰਗ ਦੇ ਰਹੇ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਅਤੇ ਸੇਫਟੀ, ਸਿਹਤ, ਫਸਟ ਏਡ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ, ਸਰਕਾਰੀ ਮੈਡੀਕਲ ਕਾਲਜ ਵਿਖੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਸਾਂਝੀ ਕੀਤੀ ।
ਉਨ੍ਹਾਂ ਕਿਹਾ ਕਿ ਹਰ ਥਾਂ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਹਾਦਸਿਆਂ, ਦੁਰਘਟਨਾਵਾਂ ਅਤੇ ਦਿਲ ਦੇ ਦੌਰਿਆ, ਕਾਰਡੀਅਕ ਅਰੈਸਟ, ਬੇਹੋਸ਼ੀ ਆਦਿ ਕਾਰਨ, ਠੀਕ ਠਾਕ ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਹੋ ਰਹੀਆਂ ਹਨ ਕਿਉਂਕਿ ਲੋਕਾਂ, ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ। ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਅਤੇ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਡਾਕਟਰ ਗਰੀਸ ਸਾਹਣੀ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਕਾਲਜ ਦੇ ਵਿਦਿਆਰਥੀਆਂ ਨੂੰ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਰਾਹੀਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦਿਲਵਾਈ ਗਈਆ ਤਾਂ ਜ਼ੋ ਵਿਦਿਆਰਥੀ, ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ ਸਮੇਂ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ ਦੇਕੇ ਜਾਨਾਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਾਂਗ ਮਦਦ ਕਰਨ। ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਕਦੇ ਵੀ ਸਕੂਲਾਂ ਵਿਖੇ ਨਹੀਂ ਕਰਵਾਈਆਂ ਗਈਆਂ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।

Leave a Comment

Your email address will not be published. Required fields are marked *

Scroll to Top