ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਆਫ਼ਤ ਪ੍ਰਬੰਧਨ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ

ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਆਫ਼ਤ ਪ੍ਰਬੰਧਨ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ
ਪਟਿਆਲਾ : ਪੰਜਾਬ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਬੱਚਿਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸਰਕਾਰੀ ਹਾਈ ਸਮਾਰਟ ਸਕੂਲ ਪਟਿਆਲਾ ਕੈਂਟ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਰਪਿੰਦਰ ਕੌਰ ਗਰੇਵਾਲ ਦੀ ਅਗਵਾਈ ਹੇਠ ਆਫ਼ਤ ਪ੍ਰਬੰਧਨ, ਆਵਾਜਾਈ ਸੁਰੱਖਿਆ, ਫਸਟ ਏਡ, ਫਾਇਰ ਸੇਫਟੀ ਮੌਕ ਡਰਿੱਲ ਬੱਚਿਆਂ ਅਤੇ ਅਧਿਆਪਕਾਂ ਵਲੋਂ ਕਰਵਾਈ ਗਈ । ਪ੍ਰੋਗਰਾਮ ਕੋਆਰਡੀਨੇਟਰ ਸੁਨੀਲ ਧਵਨ, ਸਾਇੰਸ ਮਾਸਟਰ ਅਤੇ ਜਸਬੀਰ ਸਿੰਘ, ਸੋਸ਼ਲ ਸਟੱਡੀ ਮਾਸਟਰ ਨੇ ਇਸ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ । ਇਸ ਮੌਕੇ ਡਰਿੱਲ ਲਈ ਪੰਜਾਬ ਪੁਲਸ ਦੇ ਏ ਐਸ ਆਈ ਰਾਮ ਸਰਨ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਬਾਰੇ, ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਦੇ ਕਾਰਨਾਂ ਅਤੇ ਬਚਾਅ ਦੇ ਢੰਗ ਤਰੀਕੇ, ਆਵਾਜਾਈ ਹਾਦਸਿਆਂ ਘਰੇਲੂ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਆਫਤਾਵਾਂ ਹਾਦਸਿਆਂ ਘਰੇਲੂ ਘਟਨਾਵਾਂ ਅਚਾਨਕ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਾਹ ਬੰਦ ਹੋਣ ਕਾਰਨ ਹੋ ਰਹੀਆਂ ਹਨ ਪਰ ਮੌਕੇ ਤੇ ਦਿੱਤੀ ਠੀਕ ਫਸਟ ਏਡ ਸੀ. ਪੀ. ਆਰ. ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਅਤੇ ਠੀਕ ਢੰਗ ਤਰੀਕਿਆਂ ਨਾਲ ਰੈਸਕਿਯੂ ਟਰਾਂਸਪੋਰਟ ਕਰਨ ਨਾਲ 60/70 ਪ੍ਰਤੀਸ਼ਤ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਇਆ ਜਾ ਸਕਦਾ ਹੈ । ਵਿਦਿਆਰਥੀਆਂ ਅਧਿਆਪਕਾਂ ਦੀਆਂ 8 ਆਫ਼ਤ ਪ੍ਰਬੰਧਨ, ਫਾਇਰ ਸੇਫਟੀ, ਫਸਟ ਏਡ, ਰੈਸਕਿਯੂ, ਸੂਚਨਾ ਦੇਣਾ, ਅਸੈਂਬਲੀ ਪੁਆਇੰਟ ਤੇ ਇਕਤਰਤਾ ਅਤੇ ਗਿਣਤੀ, ਅੱਗਾਂ ਬੁਝਾਉਣ ਲਈ ਸਿਲੰਡਰਾਂ ਪਾਣੀ ਮਿੱਟੀ ਦੀ ਵਰਤੋਂ ਬਾਰੇ ਪ੍ਰਦਰਸ਼ਨ ਕੀਤੇ । ਰਾਮ ਸਰਨ ਨੇ ਨਸ਼ਿਆਂ ਦੀ ਵਰਤੋਂ ਅਤੇ ਸਮਗਲਿੰਗ, ਸਾਇਬਰ ਸੁਰੱਖਿਆ ਅਤੇ ਆਵਾਜਾਈ ਹਾਦਸਿਆਂ ਸਬੰਧੀ ਵੀ ਜਾਣਕਾਰੀ ਦਿੱਤੀ । ਵਿਦਿਆਰਥੀਆਂ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਆਪਣੇ ਘਰ ਪਰਿਵਾਰਾਂ ਮੱਹਲਿਆ ਅਤੇ ਸੰਸਥਾਵਾਂ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਖੁਸ਼ਹਾਲੀ ਲਈ ਹਮੇਸ਼ਾ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਸਬੰਧੀ ਜਾਗਰੂਕਤਾ ਫੈਲਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜ਼ੋ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀਆਂ ਤੋਂ ਬਚਾਇਆ ਜਾਏ ।

Leave a Comment

Your email address will not be published. Required fields are marked *

Scroll to Top