ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਖੁਦ ਹੋਏ ਲਾਈਵ

ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਖੁਦ ਹੋਏ ਲਾਈਵ
ਸੰਗਰੂਰ : ਜਿ਼ਲਾ ਸੰਗਰੂਰ ਅਧੀਨ ਪੈਂਦੇ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਕਿਹਾ ਕਿ ਜੋ ਇਹ ਲੜਾਈ ਲੜੀ ਜਾ ਰਹੀ ਹੈ ਇਹ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਤੇ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਚਲਦਿਆਂ ਇਸ ਲੜਾਈ ਨੂੰ ਜਿੱਤਣਾ ਬਹੁਤ ਹੀ ਜ਼ਰੂਰੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਮੋਰਚੇ ਨੂੰ ਕਮਜ਼ੋਰ ਕਰਨ ਦੀ ਕੋਸਿਸ਼ ਕਰ ਰਹੀ ਹੈ। ਡੱਲੇਵਾਲ ਨੇ ਅਪੀਲ ਕੀਤੀ ਕਿ ਹਰ ਘਰ ਵਿਚੋਂ ਇਕ -ਇਕ ਜੀਅ ਨੂੰ ਮੋਰਚੇ ’ਚ ਜ਼ਰੂਰ ਪਹੁੰਚੇ।ਡੱਲੇਵਾਲ ਨੇ ਕਿਹਾ ਕਿ ਬੀਤੀ ਰਾਤ ਸਰਕਾਰ ਨੇ ਇਕ ਹੋਰ ਕੋਸ਼ਿਸ ਕੀਤੀ ਮੋਰਚੇ ਨੂੰ ਕਿਵੇਂ ਫੇਲ੍ਹ ਕੀਤਾ ਜਾਵੇ। ਸਰਕਾਰ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਮੀਡੀਆ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਜਨਤਕ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਕੋਸਿ਼ਸ ਪਹਿਲਾ ਵੀ ਕੀਤੀ ਗਈ ਸੀ ।

Leave a Comment

Your email address will not be published. Required fields are marked *

Scroll to Top