Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Wednesday, 11 Nov 2026 | 2:35 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਡੀਨ ਕਾਲਜਿਜ ਦੇ ਦਫ਼ਤਰ ਦੇ ਅਮਲੇ ਉੱਤੇ ਨਿੱਜੀ ਕਾਲਜਾਂ ਪ੍ਰਬੰਧਕਾਂ ਨੂੰ ਤੰਗ ਕਰਨ ਦੇ ਲਗਾਏ ਦੋਸ਼

ਪੰਜਾਬੀ ਯੂਨੀਵਰਸਿਟੀ ਡੀਨ ਕਾਲਜਿਜ ਦੇ ਦਫ਼ਤਰ ਦੇ ਅਮਲੇ ਉੱਤੇ ਨਿੱਜੀ ਕਾਲਜਾਂ ਪ੍ਰਬੰਧਕਾਂ ਨੂੰ ਤੰਗ ਕਰਨ ਦੇ ਲਗਾਏ ਦੋਸ਼

ਪੰਜਾਬੀ ਯੂਨੀਵਰਸਿਟੀ ਡੀਨ ਕਾਲਜਿਜ ਦੇ ਦਫ਼ਤਰ ਦੇ ਅਮਲੇ ਉੱਤੇ ਨਿੱਜੀ ਕਾਲਜਾਂ ਪ੍ਰਬੰਧਕਾਂ ਨੂੰ ਤੰਗ ਕਰਨ ਦੇ ਲਗਾਏ ਦੋਸ਼
ਨਿੱਜੀ ਕਾਲਜਾਂ ਦੇ ਕੰਮਾਂ ਨੂੰ ਜਾਣ ਬੁਝ ਕੇ ਲਟਕਾਉਣ ਪਿੱਛੇ ਕੀ ਮਨਸ਼ਾ ਹੈ ਦੀ ਹੋਵੇ ਜਾਂਚ : ਤਰਸੇਮ ਸੈਣੀ
ਪਟਿਆਲਾ : ਏਸ਼ੀਅਨ ਗਰੁੱਪ ਕਾਲਜਿਜ਼ ਦੇ ਚੇਅਰਮੈਨ ਤਰਸੇਮ ਸੈਣੀ ਨੇ ਪੰਜਾਬੀ ਯੂਨੀਵਰਸਿਟੀ ਡੀਨ ਕਾਲਜਾਂ ਵਿਕਾਸ ਕੌਂਸਲ ਦੇ ਦਫਤਰ ਦੇ ਅਮਲੇ ਵਲੋਂ ਸੈੱਲਫ ਫਾਈਨਾਂਸ ਕਾਲਜ ਦੇ ਕੰਮ ‘ਚ ਅੜਿੱਕੇ ਲਗਾਉਣ ਦੇ ਦੋਸ਼ ਲਗਾਏ ਹਨ ਹਨ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਨਿੱਜੀ ਕਾਲਜਾਂ ਨੂੰ ਟੀਚਰਾਂ ਦੀ ਪ੍ਰਵਾਨਗੀ ਲੈਣ ਲਈ ਗੈਰ ਸੰਵਿਧਾਨਕ ਤਰੀਕੇ ਨਾਲ 7ਵਾਂ ਪੇ-ਕਮਿਸ਼ਨ ਲਾਗੂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਹੈ ਜੋ ਕਿ ਗੈਰ-ਵਾਜਬ ਹੈ । ਉਨ੍ਹਾ ਕਿਹਾ ਇਸ ਦੀ ਆੜ ਦੇ ਵਿਚ ਕਾਲਜ ਦੀਆਂ ਫਾਈਲਾਂ ਨੂੰ ਰੋਕ ਕੇ ਜ਼ਰੂਰੀ ਕੰਮਾਂ ‘ਚ ਦੇਰੀ ਕੀਤੀ ਜਾਂਦੀ ਹੈ । ਸੈਣੀ ਨੇ ਆਖਿਆ ਕਿ ਉਨ੍ਹਾਂ ਪ੍ਰਵਾਨਗੀ ਸਰਟੀਫਿਕੇਟ ਲੈਣ ਲਈ ਪਾਰ ਦਾ ਡਾਟਾ ਭਰਨ ਦੀ ਜ਼ਰੂਰਤ ਸੀ ਜੋ ਕਿ ਕਾਲਜ ਵਲੋਂ 10 ਨਵੰਬਰ 2024 ਤੱਕ ਦੇਣਾ ਸੀ ਜਦੋਂ ਕਿ ਸਾਡੇ ਵਲੋਂ 19 ਸਤੰਬਰ 2024 ਨੂੰ ਕੰਪਲਾਇਸ ਸਰਟੀਫਿਕੇਟ ਲਈ ਐਨ. ਸੀ. ਟੀ. ਈ. ਦੇ ਮੁਤਾਬਿਕ ਯੂਨੀਵਰਸਿਟੀ ਵਿਚ ਅਪਲਾਈ ਕੀਤਾ । ਉਨ੍ਹਾਂ ਦੇਸ਼ ਲਗਾਇਆ ਕਿ ਸਾਡੇ ਵਲੋਂ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਵੀ 20 ਦਿਨਾਂ ਬਾਅਦ ਕੰਪਲਾਇਸ ਸਰਟੀਫਿਕੇਟ ਦੀ ਸਮੱਗਰੀ ਪੰਜਾਬੀ ਅਤੇ ਇੰਗਲਿਬ ਵਿਚ ਮੰਗੀ ਗਈ ਜਦੋਂ ਕਿ ਐਨ. ਸੀ. ਟੀ. ਈ. ਨੂੰ ਅੰਗਰੇਜ਼ੀ ਦੇ ਵਿਚ ਭਰ ਕੇ ਦੇਣਾ ਸੀ ਉਨ੍ਹਾਂ ਤਰਸੇਮ ਸੈਣੀ ਚੇਅਰਮੈਨ ਦੇ ਕਾਲਜ ਨੂੰ ਐਨ. ਸੀ. ਟੀ. ਈ. ਵਲੋਂ ਗੱਲਬਾਤ ਦੌਰਾਨ ਕਿਹਾ ਕੇ ਇਸ ਤੋਂ ਬਾਅਦ ਫਿਰ ਗੂਗਲ ਸ਼ੀਟ ਵਿਚ ਡਾਟਾ ਭਰਨ ਲਈ ਕਿਹਾ ਗਿਆ ਜਦੋਂ ਕਿ ਸਰਟੀਫਿਕੇਟ ਜਮਾਂ ਕਰਨ ਦੀ ਆਖ਼ਰੀ ਤਾਰੀਖ਼ ਦੇ 3 ਦਿਨ ਹੀ ਬਾਕੀ ਰਹਿ ਗਏ ਸਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ । ਸ੍ਰੀ ਸੈਣੀ ਨੇ ਕਿਹਾ ਕਿ ਉਸ ਤੋ ਬਾਅਦ ਐਨ. ਸੀ. ਟੀ. ਈ. ਨੇ ਆਖ਼ਰੀ ਤਾਰੀਖ਼ 10 ਨਵੰਬਰ ਤੋਂ ਵਧਾ ਕੇ 10 ਦਸੰਬਰ ਕਰ ਦਿੱਤੀ ਪ੍ਰੰਤੂ ਫਿਰ ਵੀ ਕਾਲਜ ਵਲੋਂ ਯਾਦ ਕਰਵਾਉਣ ਤੋਂ ਬਾਅਦ ਵੀ ਇਹ ਕੰਮ ਲੇਟ ਕਰਨ ਦੀ ਪ੍ਰਤੀਕਿਰਿਆ ਇਸੇ ਤਰ੍ਹਾਂ ਜਾਰੀ ਰਹੀ । ਸੈਣੀ ਨੇ ਕਿਹਾ ਕੇ ਇਸ ਸੰਬੰਧੀ ਪੁਛ ਪੜਤਾਲ ਕਰਨ ਲਈ ਸਾਡੇ ਕਾਲਜ ਦੇ ਅਧਿਕਾਰੀ ਨੂੰ ਡੀਨ ਕਾਲਜ ਦਫਤਰ ਚ ਬੈਠੇ ਮੁਲਾਜਮਾਂ ਤੇ ਕਾਲਜ ਸੈਕਸ਼ਨ ਦਾ ਮੈਂਬਰਾਂ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ । ਉਨ੍ਹਾਂ ਦੋਸ਼ ਲਗਾਇਆ ਡੀਨ ਕਾਲਜ ਦੇ ਸਟਾਫ਼ ਮੈਂਬਰਾਂ ਵਲੋਂ ਬਿਨਾਂ ਕਿਸੇ ਕਾਰਨ ਸਾਡੇ ਕੰਮ ਨੂੰ ਜਾਣ ਬੁਝ ਕੇ ਲੇਟ ਕੀਤਾ ਗਿਆ ਹੈ । ਉਨ ਮੰਗ ਕੀਤੀ ਕੇ ਇਸ ਵਿਸ਼ੇ ਦੀ ਜਾਂਵ ਵਿਭਾਗੀ ਤੌਰ ‘ਤੇ ਜਾਂ ਵਿਜੀਲੈਂਸ ਦੁਆਰਾ ਕਰਵਾਈ ਜਾਵੇ ਤਾਂ ਕਿ ਜਿਹੜੇ ਕੰਮ ਨੂੰ ਲੇਟ ਕੀਤਾ ਗਿਆ ਉਸ ਪਿੱਛੇ ਅਮਲੇ ਦੀ ਮਨਸ਼ਾ ਕੀ ਸੀ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ । ਇਸ ਸੰਬੰਧੀ ਡੀਨ ਕਾਲਜ ਵਿਕਾਸ ਕੋਸ਼ਲ ਪ੍ਰੋਫੈਸ ਬਲਰਾਜ ਸਿੰਘ ਨੇ ਅਮਲੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸਬੰਧਿਤ ਸਿੱਖਿਆ ਸੰਸਥਾ ਕੁਝ ਸਰਤਾਂ ਪੁਰੀਆ ਨਹੀ ਕਰਦਾ ਇਸ ਕਾਰਨ ਸਰਟੀਵਿਕੇਟ ਦੇਰੀ ਨਾਲ ਜਾਰੀ ਕੀਤੇ ਗਿਆ। ਦਾ ਪਾਸੇ ਦਫਤਰੀ ਅਮਲੇ ਵਲੋਂ ਵੀ ਦੋਸ਼ਾਂ ਨੂੰ ਨਕਾਰਦਿਆਂ ਕਾਲਜ ਕਾਗਜ ਪੁਰੇ ਨਾ ਹੋਣ ਦੀ ਗੱਲ ਆਖੀ ।

Scroll to Top