Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Wednesday, 11 Nov 2026 | 5:39 pm

+91 90915 01313 , +91 90916 01313

punjabbanni@gmail.com
punjabbani@yahoo.com

ਮੇਲੇ ਵਿਚ ਲੱਗੇ ਝੂਲੇ ਦੇ ਸ਼ੁਰੂ ਹੁੰਦਿਆਂ ਹੀ ਲੱਗੇ ਝਟਕੇ ਕਾਰਨ 13 ਸਾਲਾ ਲੜਕੀ ਝੂਲੇ ਨਾਲ ਲਟਕੀ

ਮੇਲੇ ਵਿਚ ਲੱਗੇ ਝੂਲੇ ਦੇ ਸ਼ੁਰੂ ਹੁੰਦਿਆਂ ਹੀ ਲੱਗੇ ਝਟਕੇ ਕਾਰਨ 13 ਸਾਲਾ ਲੜਕੀ ਝੂਲੇ ਨਾਲ ਲਟਕੀ

ਮੇਲੇ ਵਿਚ ਲੱਗੇ ਝੂਲੇ ਦੇ ਸ਼ੁਰੂ ਹੁੰਦਿਆਂ ਹੀ ਲੱਗੇ ਝਟਕੇ ਕਾਰਨ 13 ਸਾਲਾ ਲੜਕੀ ਝੂਲੇ ਨਾਲ ਲਟਕੀ
ਉਤਰ ਪ੍ਰਦੇਸ਼ : ਜਿ਼ਲੇ ਦੇ ਨਿਘਾਸਨ ਖੇਤਰ ਦੇ ਰਾਕੇਹਾਟੀ ਪਿੰਡ `ਚ ਮੇਲੇ `ਚ ਇਕ ਲੜਕੀ ਅਚਾਨਕ 200 ਫੁੱਟ ਉੱਚੇ ਝੂਲੇ ਤੋਂ ਡਿੱਗ ਗਈ ਅਤੇ ਇਕ ਐਂਗਲ `ਤੇ ਲਟਕ ਗਈ। ਇਹ ਦੇਖ ਕੇ ਸਾਰਿਆਂ ਦੇ ਸਾਹ ਰੁਕ ਗਏ । ਹਾਲਾਂਕਿ ਕਾਫੀ ਕੋਸ਼ਿਸ਼ ਤੋਂ ਬਾਅਦ ਬੱਚੀ ਨੂੰ ਹੇਠਾਂ ਲਿਆਂਦਾ ਗਿਆ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਝੂਲੇ ਦੀ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਬੰਦ ਕਰਨ ਦੇ ਬਾਵਜੂਦ ਵੀ ਇਹ ਚੱਲ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਮੇਲੇ ਵਿੱਚ ਬਿਨਾਂ ਮਨਜ਼ੂਰੀ ਤੋਂ ਵੱਡਾ ਝੂਲਾ ਲਗਾਇਆ ਗਿਆ ਹੈ । ਬੁੱਧਵਾਰ ਸ਼ਾਮ ਨੂੰ ਕੁਝ ਲੋਕ ਝੂਲੇ ਲੈ ਰਹੇ ਸਨ । ਝੂਲੇ ਵਿੱਚ ਕਰੀਬ 13 ਸਾਲ ਦੀ ਇੱਕ ਲੜਕੀ ਵੀ ਬੈਠੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ ਹੀ ਆਪਰੇਟਰ ਨੇ ਝੂਲੇ ਨੂੰ ਚਾਲੂ ਕੀਤਾ ਤਾਂ ਝਟਕੇ ਕਾਰਨ ਲੜਕੀ ਤਿਲਕ ਗਈ ਅਤੇ ਝੂਲੇ ਦੇ ਬਾਹਰ ਲੋਹੇ ਦੇ ਐਂਗਲ ਨਾਲ ਲਟਕ ਗਈ । ਉਸ ਨੇ ਹਿੰਮਤ ਕੀਤੀ ਅਤੇ ਐਂਗਲ ਨਹੀਂ ਛੱਡਿਆ । ਲੜਕੀ ਕਰੀਬ ਇੱਕ ਮਿੰਟ ਤੱਕ ਝੂਲੇ ਨਾਲ ਲਟਕਦੀ ਰਹੀ, ਚੀਕਦੀ ਰਹੀ। ਇੱਥੇ ਲੜਕੀ ਨੂੰ ਝੂਲੇ ਨਾਲ ਲਟਕਦੀ ਦੇਖ ਕੇ ਲੋਕਾਂ `ਚ ਹੜਕੰਪ ਮਚ ਗਿਆ । ਰੌਲਾ ਪੈਣ `ਤੇ ਆਪਰੇਟਰ ਨੇ ਝੂਲਾ ਬੰਦ ਕਰ ਦਿੱਤਾ । ਡਰੀ ਹੋਈ ਕੁੜੀ ਨੂੰ ਹੌਲੀ ਹੌਲੀ ਹੇਠਾਂ ਲਿਆਂਦਾ ਗਿਆ । ਝੂਲੇ ਨਾਲ ਲਟਕਦੀ ਲੜਕੀ ਦਾ ਵੀਡੀਓ ਵੀ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ।ਇੰਸਪੈਕਟਰ ਇੰਚਾਰਜ ਨਿਘਾਸਨ ਮਹੇਸ਼ ਚੰਦਰ ਨੇ ਦੱਸਿਆ ਕਿ ਲੜਕੀ ਬਹੁਤ ਡਰੀ ਹੋਈ ਸੀ ਅਤੇ ਝੂਲੇ ਤੋਂ ਉਤਰ ਕੇ ਮੇਲੇ ਵਿੱਚ ਗਾਇਬ ਹੋ ਗਈ । ਖ਼ਤਰਨਾਕ ਝੂਲਿਆਂ ਨੂੰ ਚਲਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਸਬੰਧੀ ਐਸ. ਡੀ. ਐਮ. ਰਾਜੀਵ ਨਿਗਮ ਨੇ ਦੱਸਿਆ ਕਿ ਬੱਚੀ ਸੁਰੱਖਿਅਤ ਹੈ । ਉਸ ਦੀ ਪਛਾਣ ਨਹੀਂ ਹੋ ਸਕੀ ਹੈ । ਉਹ ਦੋ ਦਿਨ ਪਹਿਲਾਂ ਮੇਲੇ ਵਿੱਚ ਗਿਆ ਸੀ ਅਤੇ ਝੂਲਾ ਬੰਦ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਵੀ ਝੂਲਾ ਚੱਲ ਰਿਹਾ ਸੀ । ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ।

Scroll to Top