ਮੋਹਾਲੀ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਚਈਆਂ ਕਈ ਰਾਊਡ ਗੋਲੀਆਂ

ਮੁਹਾਲੀ: ਅੰਮ੍ਰਿਤਸਰ ਤੋਂ ਇਕ ਡਾਕਟਰ ਦੀ ਔਡੀ ਗੱਡੀ ਖੋਹ ਕੇ ਫਰਾਰ ਹੋਏ ਬਦਮਾਸ਼ਾਂ ਦੀ ਮੁਹਾਲੀ ਨੇੜੇ ਜੁਝਾਰ ਨਗਰ ਵਿਖੇ CIA ਸਟਾਫ ਨਾਲ ਝੜਪ ਹੋ ਗਈ। ਵੇਰਵਿਆ ਅਨੁਸਾਰ 3 ਬਦਮਾਸ਼ ਔਡੀ ਕਾਰ ਸਵਾਰ ਸਨ ਜਿਸ ਬਾਰੇ ਪੁਲਿਸ ਨੂੰ ਅੰਮ੍ਰਿਤਸਰ ਤੋਂ ਖੋਹ ਹੋਣ ਦੀ ਸੂਚਨਾ ਮਿਲੀ ਸੀ। CIA ਸਟਾਫ ਮੁਖੀ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ‘ਚ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ‘ਚ 3 ਬਦਮਾਸ਼ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਬਦਮਾਸ਼ਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਜਾਰੀ ਹੈ।ਪੁਲਿਸ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਬਦਮਾਸ਼ਾਂ ਦੀ ਭਾਲ ਜਾਰੀ ਹੈ।

Leave a Comment

Your email address will not be published. Required fields are marked *

Scroll to Top