70ਵੀਂਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ- 14,17,19 ਲੜਕੇ / ਲੜਕੀਆਂ ਸਾਈਕਲਿੰਗ (ਟਰੈਕ/ਰੋਡ) ਦਾ ਹੋਇਆ ਆਗਾਜ਼
ਪਟਿਆਲਾ, 10 ਨਵੰਬਰ : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਇਕਲਿੰਗ (ਟਰੈਕ,ਰੋਡ) ਅੰਡਰ 14,17,19 ਲੜਕੇ,ਲੜਕੀਆਂ ਦਾ ਟੂਰਨਾਮੈਂਟ 10 ਨਵੰਬਰ ਤੋਂ 13 ਨਵੰਬਰ ਤੱਕ ਐਨ.ਐਸ.ਐਨ.ਆਈ.ਐਸ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਅੱਜ ਮੁੱਖ ਮਹਿਮਾਨ ਦੇ ਤੌਰ ਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਤੇ ਡੀਐਸਸੀ ਡਾ.ਦਲਜੀਤ ਸਿੰਘ,ਟੂਰਨਾਮੈਂਟ ਇੰਚਾਰਜ ਪ੍ਰਿੰਸੀਪਲ ਰਾਜਕੁਮਾਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਟੂਰਨਾਮੈਂਟ ਵਿੱਚ ਸਾਈਕਲਿੰਗ ਰੋਡ ਤੇ ਟਰੈਕ ‘ਚ 10 ਜਿਲਿਆਂ ਦੇ 120 ਖਿਡਾਰੀ ਹਿੱਸਾ ਲੈ ਰਹੇ ਹਨ। ਟਰੈਕ ਤੇ ਰੋਡ ਦੇ ਵੱਖ-ਵੱਖ ਇਵੈਂਟ ਕਰਵਾਏ ਜਾਣਗੇ।
ਇਸ ਮੌਕੇ ਤੇ ਅਬਜਰਵਰ ਵਰਿੰਦਰ ਸਿੰਘ ਡੀਐਸਸੀ,ਜਤਿੰਦਰ ਸਿੰਘ ਚੀਫ ਕੋਚ,ਜੈਤਸ਼ਾਹੂਦੀਪ ਸਿੰਘ,ਸਪਿੰਦਰਜੀਤ ਕੌਰ, ਸਤਵਿੰਦਰਪਾਲ ਸਿੰਘ ਕੋਚ, ਭੁਪਿੰਦਰ ਸਿੰਘ ਕੋਚ,ਜੋਗਿੰਦਰ ਕੌਰ,ਮੋਹਿਤ ਕੁਮਾਰ ਕੋਚ, ਗੁਰਮੀਤ ਸਿੰਘ ਕੋਚ,ਰਾਜਪਾਲ ਸਿੰਘ,ਰਮਨਦੀਪ ਕੌਰ ਹੈਡ ਮਿਸਟ੍ਰੈਸ,ਕਿਰਨਜੀਤ ਕੌਰ, ਹਰਦੀਪ ਕੌਰ,ਸੰਦੀਪ ਕੌਰ, ਦਮਨਜੀਤ ਕੌਰ,ਰਾਜਵਿੰਦਰ ਕੌਰ,ਰੁਪਿੰਦਰ ਕੌਰ,ਕੁਲਜੀਤ ਕੌਰ,ਗੁਰਪ੍ਰੀਤ ਸਿੰਘ ਬਾਜਵਾ, ਚਮਕੌਰ ਸਿੰਘ,ਡਾ ਆਸਾ ਸਿੰਘ,ਵਿਜੇ ਕੁਮਾਰ,ਜਸਵੰਤ ਸਿੰਘ,ਸੁਨੀਲ ਕੁਮਾਰ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜਰ ਸਨ।