Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Tuesday, 10 Nov 2026 | 11:23 pm

+91 90915 01313 , +91 90916 01313

punjabbanni@gmail.com
punjabbani@yahoo.com

ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਹਿਬ ਅਤੇ ਸ਼ੋਅਮੈਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਨਮ ਵਰੇਗੰਢ ਮਨਾਈ

ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਹਿਬ ਅਤੇ ਸ਼ੋਅਮੈਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਨਮ ਵਰੇਗੰਢ ਮਨਾਈ

ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਹਿਬ ਅਤੇ ਸ਼ੋਅਮੈਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਨਮ ਵਰੇਗੰਢ ਮਨਾਈ
ਚੰਡੀਗੜ੍ਹ : ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਹਿਬ ਅਤੇ ਸ਼ੋਅਮੈਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਨਮ ਵਰੇਗੰਢ ਮਨਾਉਣ ਲਈ ਏ. ਆਰ. ਮੇਲੋਡੀਜ਼ ਐਸੋਸੀਏਸ਼ਨ ਨੇ ਕਲਾ ਅਤੇ ਸੱਭਿਆਚਾਰਕ ਮਾਮਲੇ, ਹਰਿਆਣਾ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਟੈਗੋਰ ਥੇਟਰ, ਵਿਖੇ ਸੰਗੀਤਮਈ ਸੁਰੀਲਾ ਸਫਰ “ਹੈਪੀ ਬਰਥਡੇ ਟੂ ਯੂ” ਦਾ ਆਯੋਜਨ ਕਰਵਾਇਆ ਗਿਆ । ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੀਆ ਸੰਸਥਾ ਦੇ ਸਰਪਰਸਤ ਡਾ. ਅਰੂਨ ਕਾਂਤ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ ਅਤੇ ਟ੍ਰਾਈਸਿਟੀ ਦੇ 45 ਗਾਇਕਾਂ ਨੇ ਆਪਣੀ ਪੇਸ਼ਕਾਰੀ ਦਿੱਤੀ । ਸ਼ੋਅ ਦੇ ਮਿਊਜਿ਼ਕ ਅਰੇਂਜਰ ਕੈਨੇਡਾ ਤੋਂ ਪਹੁੰਚੇ ਸ੍ਰੀ ਰਮਨ ਕਾਂਤ ਅਤੇ ਡਾ. ਅਰੂਨ ਕਾਂਤ ਸਨ । ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸ੍ਰੀਮਤੀ ਰਾਖੀ ਗੁੱਪਤਾ ਭੰਡਾਰੀ ਨੇ ਜੋਤ ਜਗਾ ਕੇ ਸ਼ੋਅ ਦੀ ਸੁ਼ਰਵਾਤ ਕੀਤੀ । ਜਿਥੇ ਮਿਊਜਿ਼ਕ ਦੇ ਨਾਲ ਨਾਲ ਸ੍ਰੀ ਰਮਨ ਕਾਂਤ ਵੱਲੋਂ “ਉ ਨਨਹੇ ਸੇ ਫਰੀਸ਼ਤੇ” ਗੀਤ, ਡੀ. ਅਰੂਨ ਕਾਂਤ ਅਤੇ ਜਸਪ੍ਰੀਤ ਜੱਸਲ ਵੱਲੋਂ “ਤਸਵੀਰ ਤੇਰੀ ਦਿੱਲ ਮੇ” ਗੀਤ, ਮੈਡਮ ਅਰਵਿੰਦਰ ਕੌਰ ਅਤੇ ਪਰਮਜੀਤ ਸਿੰਘ ਵੱਲੋਂ “ਮੇਰੇ ਮਿਤਵਾ ਮੇਰੇ ਮਿਤ ਰੇ”, ਸ਼ਵੇਤਾ ਅਤੇ ਗਣੇਸ਼ ਵੱਲੋਂ “ਹਮ ਨੇ ਆਜ ਸੇ ਤੁਮਹੇ”, ਪੂਨਮ ਡੋਗਰਾ ਅਤੇ ਰਾਜ ਕੁਮਾਰ ਵੱਲੋਂ “ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ”, ਕੈਲਾਸ਼ ਅਟਵਾਰ ਅਤੇ ਜਸਪ੍ਰੀਤ ਵੱਲੋਂ “ਅਬ ਆਨ ਮਿਲੋ ਸਜਨਾ”, ਪਿਯੂਸ਼ਾ ਅਤੇ ਵਿਜੇ ਟਿੱਕੂ ਵੱਲੋਂ “ਯੇ ਪਰਬਤੋਂ ਕੇ ਦਾਇਰੇ, ਐਸ.ਡੀ.ਸ਼ਰਮਾ ਅਤੇ ਸੁਤਪਾ ਵੱਲੋਂ “ਦਿਵਾਨਾ ਹੁਆ ਬਾਦਲ”, ਡਾ.ਐਸ.ਐਸ.ਪ੍ਰਸ਼ਾਦ ਅਤੇ ਰੰਜੂ ਪ੍ਰਸ਼ਾਦ ਵੱਲੋਂ “ਰਾਤ ਕੇ ਹਮਸਫਰ”, ਡਾ.ਅਨਿਲ ਸ਼ਰਮਾ ਅਤੇ ਵੰਸਿਕਾ ਵੱਲੋਂ “ਬੇਖੁ਼ਦੀ ਮੇ ਸਨਮ”, ਸਾਗਰ ਅਤੇ ਅਰਿਸ਼ਾ ਵੱਲੋਂ “ਨਾ ਨਾ ਕਰਤੇ ਪਿਆਰ”, ਰੋਸ਼ਨ ਲਾਲ ਵੱਲੋਂ “ਕੇਸੇ ਕਟੇਗੀ ਜਿੰਦਗੀ”, ਰਣਜੀਤ ਸਿੰਘ ਅਤੇ ਰੈਨੂ ਰਾਵਤ ਵੱਲੋਂ “ਪਿਆਰ ਹੁਆ ਇਕਰਾਰ ਹੁਆ”, ਮੁਕੇਸ਼ ਨੰਦ ਵੱਲੋਂ “ਏ ਮੇਰੇ ਦਿਲ ਕਹੀਂ ਔਰ ਚਲ”, ਪੇਸ਼ ਕੀਤੇ ਉਥੇ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਵੀ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ । ਸ਼ੇਲੀ ਤਨੈਜਾ ਵੱਲੋਂ ਸਟੇਜ ਸਕੱਤਰ ਦੀ ਭੂਮੀਕਾ ਬਾਖ਼ੂਬੀ ਨਿਭਾਈ ਗਈ । ਦੇਰ ਰਾਤ ਤਕ ਚਲੇ ਇਸ ਸ਼ੋਅ ਵਿੱਚ ਟੈਗੋਰ ਥੇਟਰ ਦਾ ਹਾਲ ਖੱਚਾ ਖੱਚ ਭਰਿਆ ਰਿਹਾ ।

Scroll to Top