ਹੁਣ ਆਨਲਾਈਨ ਅਸਾਨੀ ਨਾਲ ਮਿਲ ਸਕੇਗਾ ਐਲਪੀਜੀ ਸਿਲੰਡਰ
ਨਵੀਂ ਦਿੱਲੀ, 16 ਜੁਲਾਈ 2026 : ਹੁਣ ਬਜਾਰਾਂ ਅੰਦਰ ਬਹੁਤ ਜਲਦ ਆਨਲਾਈਨ ਐਲਪੀਜੀ ਸਿਲੰਡਰ ਵੀ ਮਿਲਣਗੇ। ਜਾਣਕਾਰੀ ਅਨੁਸਾਰ ਐਚਪੀਸੀਐਲ ਨੇ ਗ੍ਰਾਹਕਾਂ ਲਈ ਕਈ ਆਨਲਾਈਨ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ, ਜੋਕਿ ਲੋਕਾਂਨੂੰ ਸਿਲੰਡਰ ਘਰ ਘਰ ਪਹੁੰਚਾਉਣਗੇ।
ਆਨਲਾਈਨ ਕਵਿੱਕ-ਕਾਮਰਸ ਪਲੇਟਫਾਰਮ Swiggy Instamart ਅਤੇ ਸਰਕਾਰੀ ਤੇਲ ਕੰਪਨੀ HPCL ਨੇ ਗਾਹਕਾਂ ਨੂੰ ਤੇਜ਼ LPG ਸੇਵਾ ਮੁਹੱਈਆ ਕਰਵਾਉਣ ਲਈ ਸਾਂਝੇਦਾਰੀ ਕੀਤੀ ਹੈ। ਇਸ ਨਵੇਂ ਉਪਰਾਲੇ ਤਹਿਤ ਹੁਣ ਬਿਨਾਂ ਗੈਸ ਕਨੈਕਸ਼ਨ ਦੇ ਵੀ ਗਾਹਕ ਐਪ ਰਾਹੀਂ 5 ਕਿਲੋਗ੍ਰਾਮ ਅਤੇ 10 ਕਿਲੋਗ੍ਰਾਮ ਦੇ HP Navya ਕੰਪੋਜ਼ਿਟ LPG ਸਿਲੰਡਰ ਮੰਗਵਾ ਸਕਣਗੇ।
ਇਹ ਆਨ-ਡਿਮਾਂਡ ਸੇਵਾ ਫਿਲਹਾਲ ਬੰਗਲੁਰੂ ਵਿੱਚ ਸ਼ੁਰੂ ਕੀਤੀ ਗਈ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਸ਼ਹਿਰਾਂ ਤੱਕ ਵੀ ਵਧਾਇਆ ਜਾਵੇਗਾ।
ਨਵੀਂ ਵਿਵਸਥਾ ਨਾਲ ਗਾਹਕਾਂ ਨੂੰ ਗੈਸ ਸਿਲੰਡਰ ਦੀ ਡਿਲੀਵਰੀ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹੁਣ ਉਹ ਹੋਰ ਘਰੇਲੂ ਸਮਾਨ ਦੀ ਤਰ੍ਹਾਂ ਆਪਣੇ LPG ਸਿਲੰਡਰ ਵੀ ਕੁਝ ਹੀ ਮਿੰਟਾਂ ਵਿੱਚ ਘਰ ਮੰਗਵਾ ਸਕਣਗੇ।