ਹਰ ਨਾਗਰਿਕ ਨਿਭਾਵੇ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ : ਯੋਗੀ ਆਦਿਤਿਆਨਾਥ

ਲਖਨਊ, 05 ਜੂਨ 2026 : ਵਿਸ਼ਵ ਵਾਤਾਵਰਣ ਦਿਵਸ ਨੂੰ ਲੈ ਕੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਨਾਗਰਿਕ ਆਪਣਾ ਵਾਤਾਵਰਨ ਪ੍ਰਤੀ ਫਰਜ ਸਮਝੇ ਤੇ ਵਧ ਤੋ ਵਧ ਬੂਟੇ ਲਗਾਏ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਕੁਕਰਾਈਲ ਜੰਗਲਾਤ ਖੇਤਰ ਵਿੱਚ ਪੌਦਾ ਲਗਾ ਕੇ “ਮਾਂ ਲਈ ਇੱਕ ਰੁੱਖ” ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਇੱਕੋ ਦਿਨ ਪੰਜ ਕਰੋੜ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਅੱਜ ਵਾਤਾਵਰਣ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਮਨੁੱਖੀ ਗਤੀਵਿਧੀਆਂ ਵੱਡਾ ਕਾਰਨ ਹਨ। ਉਨ੍ਹਾਂ ਕਿਹਾ ਕਿ ਬਦਲਦਾ ਮੌਸਮੀ ਚੱਕਰ, ਅਸਧਾਰਨ ਬਾਰਿਸ਼ ਅਤੇ ਵਧਦਾ ਸੋਕਾ ਇਸ ਸੰਕਟ ਦੇ ਸਪੱਸ਼ਟ ਸੰਕੇਤ ਹਨ।

ਉਨ੍ਹਾਂ ਕਿਹਾ ਕਿ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਭਵਿੱਖ ਦੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਵਿਰਾਸਤ ਹੈ। ਇਸ ਲਈ ਸਰਕਾਰ ਅਤੇ ਸਮਾਜ ਨੂੰ ਮਿਲ ਕੇ ਕੁਦਰਤ ਦੀ ਸੰਭਾਲ ਲਈ ਅੱਗੇ ਆਉਣਾ ਹੋਵੇਗਾ ਤਾਂ ਜੋ ਵਾਤਾਵਰਣ ਸੰਤੁਲਨ ਨੂੰ ਬਰਕਰਾਰ ਰੱਖਿਆ ਜਾ ਸਕੇ।

Scroll to Top