ਹਰਿਆਣਾ ‘ਚ 11 ਮਈ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ‘ਸੋਮਨਾਥ ਸਵਾਭੀਮਾਨ ਪਰਵ’, ਤਿਆਰੀਆਂ ਤੇਜ਼

ਚੰਡੀਗੜ੍ਹ, 08 ਮਈ 2026: ਹਰਿਆਣਾ ‘ਚ 11 ਮਈ ਨੂੰ ‘ਸੋਮਨਾਥ ਸਵਾਭੀਮਾਨ ਪਰਵ’ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀਆਂ ਤਿਆਰੀਆਂ ਵੀ ਤੇਜ ਕਰ ਦਿਤੀਆਂ ਹਨ।

ਦਸ ਦਈਏ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ ਖੁਲਰ ਨੇ ਨਵੀਂ ਦਿੱਲੀ ਸਥਿਤ Haryana Bhavan ਤੋਂ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕਰਕੇ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰ ‘ਤੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੀਆਂ ਜਾਣ ਅਤੇ ਸਮਾਗਮ ਨੂੰ ਵਿਸ਼ੇਸ਼ ਢੰਗ ਨਾਲ ਆਯੋਜਿਤ ਕੀਤਾ ਜਾਵੇ। ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਮਾਗਮਾਂ ਨੂੰ ਲੋਕ ਭਾਗੀਦਾਰੀ ਨਾਲ ਯਾਦਗਾਰ ਢੰਗ ਨਾਲ ਮਨਾਇਆ ਜਾਵੇ।

ਰਾਜੇਸ਼ ਖੁੱਲਰ ਨੇ ਕਿਹਾ ਕਿ Somnath Temple ਭਾਰਤ ਦੀ ਸੱਭਿਆਚਾਰਕ ਅਡਿੱਗਤਾ ਅਤੇ ਆਤਮ-ਗੌਰਵ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਈ ਹਮਲਿਆਂ ਦੇ ਬਾਵਜੂਦ ਮੰਦਰ ਦਾ ਮੁੜ ਨਿਰਮਾਣ ਭਾਰਤੀ ਸੰਸਕ੍ਰਿਤੀ ਦੀ ਮਜ਼ਬੂਤੀ ਅਤੇ ਅਟੱਲ ਵਿਸ਼ਵਾਸ ਨੂੰ ਦਰਸਾਉਂਦਾ ਹੈ।

Scroll to Top